ਨਿਊਯਾਰਕ, 26 ਮਾਰਚ (ਰਾਜ ਗੋਗਨਾ )- ਬੀਤੇਂ ਦਿਨ ਅਮਰੀਕਾ ਦੇ ਸੂਬੇ ਜਾਰਜੀਆ ਦੇ ਏਕਵਰਥ ਵਿੱਚ ਇੱਕ ਗੁਜਰਾਤੀ ਅੱਧਖੜ ਉਮਰ ਦੇ ਵਿਅਕਤੀ ‘ਤੇ ਗੰਭੀਰ ਅਪਰਾਧਾਂ ਦਾ ਦੋਸ਼ ਲਗਾਏ ਗਏ ਹਨ।ਉਸ ਤੇ ਇੱਕ ਬੱਚੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਲੱਗੇ ਹਨ।ਜੇਕਰ ਉਸ ਵਿਰੁੱਧ ਦੋਸ਼ ਸਾਬਤ ਹੋ ਜਾਂਦੇ ਹਨ, ਤਾਂ ਉਸ ਨੂੰ ਅਦਾਲਤ ਵੱਲੋ 20 ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਅਜੇ ਤੱਕ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਕੀ ਅੱਧਖੜ ਉਮਰ ਦਾ ਇਹ ਵਿਅਕਤੀ ਨਸ਼ੇ ਵਿੱਚ ਸੀ ਜਾਂ ਮਾਨਸਿਕ ਤੌਰ ‘ਤੇ ਅਸਥਿਰ ਸੀ।ਦੋਸ਼ੀ ਭਾਰਤੀ ਜਿਸ ਦਾ ਪਿਛੋਕੜ ਗੁਜਰਾਤ ਦੇ ਨਾਲ ਦੱਸਿਆਜਾਂਦਾ ਹੈ ਜਿਸ ਦੀ ਉਮਰ 56 ਸਾਲਾ ਦਾ ਮਹਿੰਦਰ ਪਟੇਲ ਦੱਸਿਆ ਗਿਆ ਹੈ। ਜਿਸ ਨੇ ਇੱਕ ਔਰਤ ਦੀਆਂ ਬਾਹਾਂ ਵਿੱਚੋਂ ਇੱਕ ਬੱਚਾ ਚੋਰੀ ਕਰਨ ਦੀ ਕੋਸ਼ਿਸ਼ ਕੀਤੀ
ਉਨ੍ਹਾਂ ‘ਤੇ ਸਧਾਰਨ ਹਮਲਾ, ਸਧਾਰਨ ਕੁੱਟਮਾਰ ਅਤੇ ਅਗਵਾ ਕਰਨ ਦੇ ਦੋਸ਼ ਪੁਲਿਸ ਵੱਲੋ ਲਗਾਏ ਗਏ ਹਨ।
ਜੇਕਰ ਉਸ ਵਿਰੁੱਧ ਦੋਸ਼ ਸਾਬਤ ਹੋ ਜਾਂਦੇ ਹਨ, ਤਾਂ ਉਸਨੂੰ 20 ਸਾਲ ਤੱਕ ਦੀ ਕੈਦ ਹੋ ਸਕਦੀ ਹੈ।ਘਟਨਾ ਦੀ ਰਿਪੋਰਟ ਮਿਲਣ ਤੋਂ ਬਾਅਦ, ਪੁਲਿਸ ਨੇ ਤਿੰਨ ਦਿਨਾਂ ਦੀ ਜਾਂਚ ਦੌਰਾਨ ਨਿਗਰਾਨੀ ਅਤੇ ਸੀਸੀਟੀਵੀ ਰਾਹੀਂ ਦੋਸ਼ੀ ਨੂੰ ਗ੍ਰਿਫਤਾਰ ਕੀਤਾ, ਜੋ ਕਿ ਜਾਰਜੀਆ ਦੇ ਕੇਨੇਵਾਸੋ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। 56 ਸਾਲਾ ਮਹਿੰਦਰ ਪਟੇਲ ‘ਤੇ ਸਧਾਰਨ ਹਮਲੇ, ਸਧਾਰਨ ਮਾਰਕੁੱਟ ਅਤੇ ਅਗਵਾ ਕਰਨ ਦੇ ਦੋਸ਼ ਲਗਾਏ ਗਏ ਹਨ, ਉਸ ਤੇ ਪਹਿਲੇ ਦੋ ਦੋਸ਼ ਕੁਕਰਮ ਸਨ, ਅਤੇ ਇਸ ਸਮੇਂ ਉਸਨੂੰ ਬਿਨਾਂ ਜ਼ਮਾਨਤ ਦੇ ਕੋਬ ਕਾਉਂਟੀ ਸ਼ੈਰਿਫ਼ ਦੇ ਦਫ਼ਤਰ ਦੀ ਹਿਰਾਸਤ ਵਿੱਚ ਉਹ ਨਜ਼ਰਬੰਦ ਹੈ।ਪੁਲਿਸ ਦਾ ਕਹਿਣਾ ਹੈ ਕਿ ਅਪਰਾਧ ਵਾਲੇ ਦਿਨ, ਦੋਸ਼ੀ ਨੇ ਇੱਕ ਨੌਜਵਾਨ ਔਰਤ ਤੋਂ ਟਾਇਲੇਨੌਲ ਦੀਆਂ ਗੋਲੀਆ ਮੰਗਿਆ ਜੋ ਆਪਣੇ ਬੱਚੇ ਨਾਲ ਘੁੰਮ ਰਹੀ ਸੀ, ਅਤੇ ਫਿਰ ਉਸਦੇ ਬੱਚੇ ਨੂੰ ਲੈ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਸ਼ਿਕਾਇਤਕਰਤਾ ਦੇ ਅਨੁਸਾਰ, ਉਹ ਆਪਣੇ ਬੱਚੇ ਨਾਲ ਇੱਕ ਹੈਂਡੀਕੈਪ ਸਕੂਟਰ ‘ਤੇ ਸਵਾਰ ਸੀ, ਹਾਲਾਂਕਿ, ਉਸਨੇ ਆਪਣੇ ਬੱਚੇ ਨੂੰ ਮਹਿੰਦਰ ਪਟੇਲ ਦੇ ਹੱਥੋਂ ਬਚਾਇਆ ਅਤੇ ਫਿਰ ਦੋਸ਼ੀ ਅਪਰਾਧ ਵਾਲੀ ਥਾਂ ਤੋਂ ਭੱਜ ਗਿਆ ਸੀ।ਪੁਲਿਸ ਵੱਲੋਂ ਮਹਿੰਦਰ ਪਟੇਲ ਦੇ ਇਮੀਗ੍ਰੇਸ਼ਨ ਸਟੇਟਸ ਬਾਰੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ, ਅਤੇ ਉਸ ਵਿਰੁੱਧ ਅਗਵਾ ਕਰਨ ਦੀ ਕੋਸ਼ਿਸ਼ ਦੇ ਦੋਸ਼ ਵਿੱਚ 20 ਸਾਲ ਤੱਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਹਾਲਾਂਕਿ, ਜਿਸ ਤਰ੍ਹਾਂ ਇਸ ਅਪਰਾਧ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਦੇ ਵੇਰਵੇ ਸਾਹਮਣੇ ਆ ਰਹੇ ਹਨ, ਉਸ ਨੂੰ ਦੇਖਦੇ ਹੋਏ ਇਹ ਸਵਾਲ ਵੀ ਪੁੱਛਿਆ ਜਾ ਰਿਹਾ ਹੈ ਕਿ ਕੀ ਦੋਸ਼ੀ ਨੇ ਇਹ ਅਪਰਾਧ ਕਰਦੇ ਸਮੇਂ ਨਸ਼ੇ ਵਿੱਚ ਸੀ ਜਾਂ ਉਸ ਦੀ ਮਾਨਸਿਕ ਸਥਿਤੀ ਠੀਕ ਨਹੀਂ ਸੀ? ਘਟਨਾ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ, ਐਕਵਰਥ ਪੁਲਿਸ ਦੇ ਸਾਰਜੈਂਟ ਏਰਿਕ ਮਿਸਤਰੇਟਾ ਨੇ ਕਿਹਾ ਕਿ ਦੋਸ਼ੀ ਦੁਆਰਾ ਕੀਤਾ ਗਿਆ ਇਹ ਕੰਮ ਕਿਸੇ ਲਈ ਵੀ ਡਰਾਉਣਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਔਰਤ ਨੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਨਾ ਕੀਤੀ ਹੁੰਦੀ, ਤਾਂ ਬੱਚਾ ਜ਼ਖਮੀ ਵੀ ਹੋ ਸਕਦਾ ਸੀ ਜਾਂ ਉਸ ਦੀ ਮੌਤ ਵੀ ਹੋ ਸਕਦੀ ਸੀ।
