ਅਮਰੀਕਾ ਵਿੱਚ 5 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹਨ। ਇਸ ਦੌਰਾਨ ਚੋਣਾਂ ਤੋਂ ਪਹਿਲਾਂ ਵੀ ਵੱਡੇ ਪੱਧਰ ‘ਤੇ ਵੋਟਿੰਗ ਹੋ ਰਹੀ ਹੈ। ਪਰ, ਕਈ ਸੂਬਿਆਂ ਵਿੱਚ ਬੈਲਟ ਬਾਕਸ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ। ਅਮਰੀਕਾ ਦੇ ਓਰੇਗਨ ਸੂਬੇ ਦੇ ਪੋਰਟਲੈਂਡ ਇਲਾਕੇ ਅਤੇ ਵਾਸ਼ਿੰਗਟਨ ਦੇ ਵੈਨਕੂਵਰ ਸ਼ਹਿਰ ਵਿੱਚ ਬੈਲਟ ਡਰਾਪ ਬਾਕਸਾਂ ਵਿੱਚ ਅੱਗ ਲੱਗੀ ਹੈ। ਇਹ ਬੈਲਟ ਬਾਕਸ ਚੋਣਾਂ ਤੋਂ ਪਹਿਲਾਂ ਲਈ ਵਰਤੇ ਗਏ ਸਨ, ਜੋ ਕਿ ਵੋਟਾਂ ਨਾਲ ਭਰੇ ਹੋਏ ਸਨ। ਅੱਗ ਲੱਗਣ ਕਾਰਨ ਡੱਬੇ ਸੜ ਕੇ ਸੁਆਹ ਹੋ ਗਏ ਹਨ। FBI ਨੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।