ਅਮਰੀਕਾ: ਟੈਕਸਾਸ ਵਿੱਚ 2 ਕਾਰਾਂ ਦੀ ਟੱਕਰ ਵਿਚ 8 ਮੌਤਾਂ

2 ਕਾਰਾਂ ਵਿਚਾਲੇ ਹੋਈ ਭਿਆਨਕ ਟੱਕਰ ਦੌਰਾਨ ਜ਼ਾਵਾਲਾ ਕਾਊਂਟੀ ਟੈਕਸਾਸ ਵਿਚ 8 ਮੌਤਾਂ ਹੋ ਗਈਆਂ ਹਨ । ਟੱਕਰ ਇੰਨੀ ਭਿਆਨਕ ਸੀ ਕਿ ਕਾਰਾਂ ਚਕਨਾਚੂਰ ਹੋ ਗਈਆਂ ਤੇ ਇਕ ਕਾਰ ਨੂੰ ਅੱਗ ਲੱਗ ਗਈ। ਟੈਕਸਾਸ ਡਿਪਾਰਟਮੈਂਟ ਪਬਲਿਕ ਸੇਫ਼ਟੀ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਸੰਭਾਵੀ ਤੌਰ ’ਤੇ ਇਹ ਹਾਦਸਾ ਮਨੁੱਖੀ ਤਸਕਰੀ ਵਿਚ ਸ਼ਾਮਿਲ ਇਕ ਕਾਰ ਦੇ ਡਰਾਈਵਰ ਵਲੋਂ ਪੁਲਿਸ ਅਫ਼ਸਰਾਂ ਤੋਂ ਬਚ ਕੇ ਤੇਜ਼ ਰਫ਼ਤਾਰ ਨਾਲ ਨਿਕਲ ਜਾਣ ਦੀ ਕੋਸ਼ਿਸ਼ ਦੌਰਾਨ ਵਾਪਰਿਆ ਹੈ। ਹਾਦਸਾ ਦੱਖਣ ਪੱਛਮੀ ਟੈਕਸਾਸ ਵਿਚ ਬੇਟਸਵਿਲੇ ਕਸਬੇ ਨੇੜੇ ਮੈਕਸੀਕੋ ਬਾਰਡਰ ਤੋਂ ਤਕਰੀਬਨ 60 ਮੀਲ ਦੂਰ ਯੂ. ਐਸ. 57 ਮਾਰਗ ਉਪਰ ਵਾਪਰਿਆ। ਪਬਲਿਕ ਸੇਫ਼ਟੀ ਵਿਭਾਗ ਦੇ ਬੁਲਾਰੇ ਕ੍ਰਿਸ ਓਲੀਵਰੇਜ਼ ਅਨੁਸਾਰ ਹਾਂਡਾ ਕਾਰ ਦਾ ਡਰਾਈਵਰ ਮਨੁੱਖੀ ਤਸਕਰੀ ਵਿਚ ਸ਼ਾਮਿਲ ਸੀ ਤੇ ਉਹ ਜਾਵਾਲਾ ਕਾਊਂਟੀ ਦੇ ਪੁਲਿਸ ਅਫ਼ਸਰਾਂ ਤੋਂ ਬਚਣ ਦੀ ਕੋਸ਼ਿਸ਼ ਵਿਚ ਸੀ।

Spread the love