USA : ਉਪ ਰਾਸ਼ਟਰਪਤੀ ਬਣਨ ’ਚ ਕੋਈ ਦਿਲਚਸਪੀ ਨਹੀਂ-ਨਿੱਕੀ ਹੇਲੀ

ਅਮਰੀਕੀ ਤੇ ਸੀਨੀਅਰ ਰਿਪਬਲਿਕਨ ਪਾਰਟੀ ਆਗੂ ਨਿੱਕੀ ਹੇਲੀ ਨੇ ਕਿਹਾ ਕਿ ਉਸ ਦੀ ਉਪ ਰਾਸ਼ਟਰਪਤੀ ਬਣਨ ’ਚ ਕੋਈ ਦਿਲਚਸਪੀ ਨਹੀਂ ਹੈ। ਜ਼ਿਕਰਯੋਗ ਹੈ ਕਿ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਉਮੀਦਵਾਰ ਦੀ ਦੌੜ ਵਿਚ ਉਹ ਇਕੋ-ਇਕ ਔਰਤ ਹੈ। ਹੇਲੀ ਨੇ ਕਿਹਾ ਕਿ ਉਹ ਅਗਲੀ ਅਮਰੀਕੀ ਰਾਸ਼ਟਰਪਤੀ ਬਣਨ ਲਈ ਮੁਹਿੰਮ ਚਲਾ ਰਹੀ ਹੈ ਤੇ ‘ਜਿੱਤਣ ਲਈ ਲੜ ਰਹੀ ਹੈ।’ ਹੇਲੀ ਦੀਆਂ ਇਹ ਟਿੱਪਣੀਆਂ ਆਇਓਵਾ ਕਾਕਸ ਤੋਂ ਪਹਿਲਾਂ ਆਈਆਂ ਹਨ ਜਿੱਥੋਂ ਅੱਜ ਤੋਂ ਰਿਪਬਲਿਕਨਾਂ ਤੇ ਡੈਮੋਕਰੈਟਾਂ ਨੇ ਆਪੋ-ਆਪਣੇ ਉਮੀਦਵਾਰ ਚੁਣਨ ਦੀ ਲੰਮੀ ਪ੍ਰਕਿਰਿਆ ਆਰੰਭ ਦਿੱਤੀ ਹੈ। ਰਾਸ਼ਟਰਪਤੀ ਚੋਣਾਂ ਇਸ ਸਾਲ 5 ਨਵੰਬਰ 2024 ਨੂੰ ਹੋਣਗੀਆਂ। ਗੌਰਤਲਬ ਹੈ ਕਿ ਨਿਕੀ ਹੇਲੀ ਸਾਊਥ ਕੈਰੋਲੀਨਾ ਦੀ ਗਵਰਨਰ ਰਹਿ ਚੁੱਕੀ ਹੈ।

Spread the love