ਉੱਤਰਾਖੰਡ : ਗੁਰਦੁਆਰਾ ਨਾਨਕਮਤਾ ਤਰਸੇਮ ਸਿੰਘ ਕਤਲ ਕਾਂਡ, ਮੁੱਖ ਦੋਸ਼ੀ ਪੁਲਿਸ ਮੁਕਾਬਲੇ ’ਚ ਹਲਾਕ

ਉੱਤਰਾਖੰਡ ਦੇ ਗੁਰਦੁਆਰਾ ਨਾਨਕਮਤਾ ਦੇ ਮੁੱਖ ਸੇਵਾਦਾਰ ਤਰਸੇਮ ਸਿੰਘ ਕਤਲ ਕਾਂਡ ਦਾ ਮੁੱਖ ਦੋਸ਼ੀ ਅਮਰਜੀਤ ਸਿੰਘ ਪੁਲਿਸ ਨਾਲ ਮੁਕਾਬਲੇ ਵਿਚ ਮਾਰਿਆ ਗਿਆ। ਇਹ ਮੁਕਾਬਲਾ ਉੱਤਰਾਖੰਡ ਸਪੈਸ਼ਲ ਟਾਸਕ ਫੋਰਸ ਨਾਲ ਹਰਿਦੁਆਰ ਦੇ ਭਗਵਾਨਪੁਰ ਇਲਾਕੇ ਵਿਚ ਹੋਇਆ। ਇਹ ਪ੍ਰਗਟਾਵਾ ਸੂਬੇ ਦੇ ਡੀ ਜੀ ਪੀ ਨੇ ਕੀਤਾ ਹੈ। ਉਹਨਾਂ ਦੱਸਿਆ ਕਿ ਅਮਰਜੀਤ ਸਿੰਘ ਉਰਫੂ ਬਿੱਟੂ ਨਾਂ ਦੇ ਇਸ ਮੁਲਜ਼ਮ ’ਤੇ 1 ਲੱਖ ਰੁਪਏ ਦਾ ਇਨਾਮ ਸੀ।

Spread the love