ਵੈਨਕੂਵਰ : ਹਾਈਵੇਅ ਤੇ ਹਾਦਸੇ ‘ਚ ਭਾਰਤੀ ਮੂਲ ਦੇ 2 ਵਿਦਿਆਰਥੀਆਂ ਦੀ ਮੌਤ

ਵੈਨਕੂਵਰ,8 ਜੁਲਾਈ (ਰਾਜ ਗੋਗਨਾ )-ਕੈਨੇਡਾ ਦੇ ਵੈਨਕੂਵਰ ਹਾਈਵੇਅ ਨੰਬਰ 1 ‘ਤੇ ਵਾਪਰੇ ਕਾਰ ਸੜਕ ਹਾਦਸੇ ‘ਚ 4 ਭਾਰਤੀ ਵਿਦਿਆਰਥੀ ਜੋ ਕਾਰ ਚ’ ਸਵਾਰ ਸਨ।ਜਿੰਨਾਂ ਵਿੱਚ ਵਿਦਿਆਰਥੀਆਂ ਦੀ ਮੋਕੇ ਤੇ ਹੀ ਮੋਤ ਹੋ ਗਈ ਹੈ।ਪੁਲਿਸ ਨੇ ਇੱਕ ਹਫ਼ਤੇ ਬਾਅਦ ਵੇਰਵੇ ਸਾਂਝੇ ਕੀਤੇ ਹਨ ਕਿ ਹਾਦਸੇ ਵਿੱਚ ਇੱਕ ਔਰਤ ਦੀ ਕਾਰ ਅਤੇ 4 ਭਾਰਤੀ ਵਿਦਿਆਰਥੀਆਂ ਦੀ ਕਾਰ ਵਿਚਕਾਰ ਭਿਆਨਕ ਟੱਕਰ ਹੋਈ ਸੀ। ਜਿਸ ਵਿੱਚ ਕਾਰ ਦੇ ਦੋਵੇਂ ਪਹੀਏ ਟੁੱਟ ਗਏ। ਜਿਨ੍ਹਾਂ ‘ਚੋਂ 2 ਭਾਰਤੀ ਵਿਦਿਆਰਥੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ 2 ਲੋਕਾਂ ਨੂੰ ਗੰਭੀਰ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।ਕੈਨੇਡਾ ਦੇ ਵੈਨਕੂਵਰ ਹਾਈਵੇਅ ਦੀ ਇਸ ਦੁਰਘਟਨਾ ਚ’ ਕਾਰ ਵਿਚ ਸਵਾਰ 4 ਲੋਕ ਭਾਰਤੀ ਮੂਲ ਦੇ ਵਿਦਿਆਰਥੀ ਸਨ। ਜਿੰਨਾਂ ਵਿੱਚ 2 ਵਿਦਿਆਰਥੀਆ ਦੀ ਮੌਕੇ ‘ਤੇ ਹੀ ਮੌਤ ਹੋ ਗਈ,ਅਤੇ 2 ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ।
ਕੈਨੇਡੀਅਨ ਮੀਡੀਆ ਦੀਆ ਰਿਪੋਰਟਾਂ ਮੁਤਾਬਕ ਇਨ੍ਹਾਂ ਚਾਰ ਲੋਕਾਂ ਦੀ ਪਛਾਣ ਕਰ ਲਈ ਗਈ ਹੈ। ਇਹ ਸਾਰੇ ਭਾਰਤੀ ਵਿਦਿਆਰਥੀ ਹਨ ਅਤੇ ਆਰਜ਼ੀ ਵਿਦਿਆਰਥੀ ਵੀਜ਼ੇ ‘ਤੇ ਕੈਨੇਡਾ ਆਏ ਸਨ। ਇਸ ਹਾਦਸੇ ਵਿੱਚ ਕਾਰ ਵਿੱਚ ਇੱਕ ਔਰਤ ਸਵਾਰ ਸੀ ਜੋ ਦੂਜੇ ਵਾਹਨ ਨਾਲ ਟਕਰਾ ਗਈ। ਹਾਲਾਂਕਿ ਪੁਲਿਸ ਨੇ ਇਹ ਜਾਣਕਾਰੀ ਨਹੀਂ ਦਿੱਤੀ ਕਿ ਇਹ ਔਰਤ ਕੌਣ ਸੀ ਅਤੇ ਹੁਣ ਉਸਦੀ ਹਾਲਤ ਕਿਵੇਂ ਹੈ। ਪਰ ਇਹ ਜਾਣਿਆ ਜਾਂਦਾ ਹੈ ਕਿ ਉਹ ਕੈਨੇਡੀਅਨ ਨਾਗਰਿਕ ਸੀ। ਵੈਸਟ ਵੈਨਕੂਵਰ ਪੁਲਿਸ ਵਿਭਾਗ ਨੇ ਕਿਹਾ ਕਿ ਇੱਕ ਕਾਰ ਵੈਸਟਪੋਰਟ ਰੋਡ ਦੇ ਨੇੜੇ ਵੈਸਟ ਸਾਈਡ ਲੇਨ ਵਿੱਚ ਪੂਰਬ ਵੱਲ ਨੂੰ ਜਾ ਰਹੀ ਸੀ। ਰਾਤ ਕਰੀਬ 11:40 ਵਜੇ ਇਸ ਦੀ ਇਕ ਹੋਰ ਗੱਡੀ ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ, ਜਿਸ ਕਾਰਨ 2 ਭਾਰਤੀ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਗੱਡੀ ‘ਚ ਸਵਾਰ ਬਾਕੀ 2 ਵਿਅਕਤੀਆਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ।4 ਲੋਕਾਂ ਦੀ ਪਛਾਣ ਦਾ ਪੁਲਿਸ ਵੱਲੋ ਖੁਲਾਸਾ ਨਹੀਂ ਕੀਤਾ ਗਿਆ।
ਵੈਨਕੂਵਰ ਪੁਲਿਸ ਵਿਭਾਗ ਨੇ ਕਿਹਾ ਕਿ ਸਾਡੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਸ ਗੰਭੀਰ ਹਾਦਸੇ ਵਿੱਚ 20 ਅਤੇ 21 ਸਾਲ ਦੇ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈਸੀ। ਜਦਕਿ ਬਾਕੀ 2 ਨੌਜਵਾਨ ਜਿਨ੍ਹਾਂ ਦੀ ਉਮਰ 19 ਅਤੇ 20 ਸਾਲ ਸੀ, ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਦੂਜੇ ਪਾਸੇ ਇਸ ਹਾਦਸੇ ਵਿੱਚ ਇੱਕ 26 ਸਾਲਾ ਲੜਕੀ ਵੀ ਗੰਭੀਰ ਜ਼ਖ਼ਮੀ ਹੋ ਗਈ। ਪਰ ਪੁਲਿਸ ਨੇ ਉਸ ਦੀ ਪਛਾਣ ਵੀ ਨਹੀਂ ਦੱਸੀ ਹੈ। ਅਤੇ ਨਾ ਹੀ ਉਸ ਦੀ ਮੈਡੀਕਲ ਸਥਿਤੀ ਬਾਰੇ ਅਜੇ ਤੱਕ ਕਿਸੇ ਨੂੰ ਸੂਚਿਤ ਕੀਤਾ ਗਿਆ ਹੈ।
ਵੈਨਕੂਵਰ ਪੁਲਿਸ ਨੇ ਕਿਹਾ ਕਿ ਇਹ ਘਟਨਾ ਕਿਸੇ ਵੀ ਦੇਸ਼ ਵਿੱਚ ਮਾਤਾ-ਪਿਤਾ ਨੂੰ ਹੈਰਾਨ ਕਰ ਦੇਵੇਗੀ। ਅਸਥਾਈ ਸਟੂਡੈਂਟ ਵੀਜ਼ੇ ‘ਤੇ ਭਾਰਤ ਤੋਂ ਇੱਥੇ ਪੜ੍ਹਾਈ ਕਰਨ ਆਏ 4 ਲੜਕਿਆਂ ਦੀ ਕਾਰ ਦਾ ਭਿਆਨਕ ਹਾਦਸਾ ਹੋ ਗਿਆ ਹੈ। ਜਿਨ੍ਹਾਂ ਵਿੱਚੋਂ 2 ਲੋਕਾਂ ਦੀ ਮੌਤ ਹੋ ਗਈ ਹੈ, ਅਸੀਂ ਉਨ੍ਹਾਂ ਦੇ ਪਰਿਵਾਰਾਂ ਨੂੰ ਇਸ ਦੁਖਦਾਈ ਘਟਨਾ ਬਾਰੇ ਸੂਚਿਤ ਕਰ ਦਿੱਤਾ ਹੈ। ਇਸ ਔਖੇ ਸਮੇਂ ਵਿੱਚ ਸਾਡੀ ਸੰਵੇਦਨਾ ਭਾਰਤੀ ਪਰਿਵਾਰ ਨਾਲ ਹੈ। ਅਸੀਂ ਉਨ੍ਹਾਂ ਲੋਕਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦੇ ਹਾਂ ਜੋ ਇਸ ਦੁਖਾਂਤ ਵਿੱਚ ਜ਼ਖਮੀ ਜਾਂ ਮਾਰੇ ਗਏ ਹਨ।ਪੁਲਿਸ ਨੇ ਅੱਗੇ ਕਿਹਾ ਕਿ ਪੀੜਤ ਪਰਿਵਾਰ ਦੀ ਗੋਪਨੀਯਤਾ ਅਤੇ ਮਰਨ ਵਾਲਿਆਂ ਦੇ ਅਕਸ ਨੂੰ ਸੁਰੱਖਿਅਤ ਰੱਖਣ ਲਈ, ਅਸੀਂ ਉਨ੍ਹਾਂ ਦੇ ਨਾਮ ਜਾਂ ਹੋਰ ਵੇਰਵੇ ਜਾਰੀ ਨਾ ਕਰਨ ਦਾ ਫੈਸਲਾ ਕੀਤਾ ਹੈ।

Spread the love