ਵਾਈਟ ਹਾਊਸ ‘ਤੇ ਹਮਲੇ ਦਾ ਦੋਸ਼ੀ ਪਾਇਆ ਗਿਆ ਭਾਰਤੀ ਮੂਲ ਦਾ ਨੌਜਵਾਨ

ਅਮਰੀਕਾ ਵਿਚ ਭਾਰਤੀ ਮੂਲ ਦੇ ਇਕ ਨੌਜਵਾਨ ਨੂੰ ਵਾਈਟ ਹਾਊਸ ‘ਤੇ ਹਮਲੇ ਦਾ ਦੋਸ਼ੀ ਠਹਿਰਾਇਆ ਗਿਆ ਹੈ । ਨੌਜਵਾਨ ‘ਤੇ ਕਿਰਾਏ ਦੇ ਇਕ ਟਰੱਕ ਨਾਲ ਵਾਈਟ ਹਾਊਸ ‘ਤੇ ਹਮਲੇ ਦਾ ਦੋਸ਼ ਸਿੱਧ ਹੋਇਆ ਹੈ, ਜਿਸ ਨੇ ਨਾਜ਼ੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਹਮਲੇ ਨੂੰ ਅੰਜਾਮ ਦਿੱਤਾ ਸੀ। ਦੋਸ਼ੀ ਨੌਜਵਾਨ ਦੀ ਪਛਾਣ ਵਰਸ਼ਿਥ ਕੰਦੂਲਾ (20) ਵਜੋਂ ਹੋਈ ਹੈ, ਜੋ ਮਿਸੌਰੀ ਦੇ ਸੇਂਟ ਲੁਈਸ ਇਲਾਕੇ ਦਾ ਰਹਿਣ ਵਾਲਾ ਹੈ ।ਉਸ ਨੇ ਨਾਜ਼ੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਲੋਕਤੰਤਰੀ ਢੰਗ ਨਾਲ ਚੁਣੀ ਹੋਈ ਸਰਕਾਰ ਦੀ ਥਾਂ ਤਾਨਾਸ਼ਾਹੀ ਲਿਆਉਣ ਦੇ ਇਰਾਦੇ ਨਾਲ ਵਾਈਟ ਹਾਊਸ ‘ਤੇ ਹਮਲਾ ਕੀਤਾ ਸੀ ।

Spread the love