ਦੱਖਣੀ ਅਮਰੀਕੀ ਦੇਸ਼ ਵੈਨੇਜ਼ੁਏਲਾ ਨੇ ਵੀ TikTok ਖਿਲਾਫ ਸਖ਼ਤ ਕਾਰਵਾਈ ਕੀਤੀ ਹੈ। ਦਰਅਸਲ, ਵੈਨੇਜ਼ੁਏਲਾ ਦੀ ਸੁਪਰੀਮ ਕੋਰਟ ਨੇ TikTok ‘ਤੇ 10 ਮਿਲੀਅਨ ਡਾਲਰ ਦਾ ਜੁਰਮਾਨਾ ਲਗਾਇਆ ਹੈ। ਇਹ ਜੁਰਮਾਨਾ TikTok ‘ਤੇ ਚੱਲ ਰਹੀ ਔਨਲਾਈਨ ਚੈਲੇਂਜ ਵਿੱਚ ਤਿੰਨ ਕਿਸ਼ੋਰਾਂ ਦੀ ਮੌ.ਤ ਤੋਂ ਬਾਅਦ ਲਗਾਇਆ ਗਿਆ ਹੈ।ਵੈਨੇਜ਼ੁਏਲਾ ਦੇ ਸੁਪਰੀਮ ਟ੍ਰਿਬਿਊਨਲ ਆਫ਼ ਜਸਟਿਸ ਦੀ ਜੱਜ ਤਾਨੀਆ ਡੀ’ਅਮੇਲਿਓ ਨੇ ਕਿਹਾ ਕਿ ਮਸ਼ਹੂਰ ਵੀਡੀਓ ਸ਼ੇਅਰਿੰਗ ਐਪ TikTok ਨੇ ਖਤਰਨਾਕ ਸਮੱਗਰੀ ਨੂੰ ਰੋਕਣ ਲਈ ਲੋੜੀਂਦੇ ਕਦਮ ਨਹੀਂ ਚੁੱਕੇ ਅਤੇ ਲਾਪਰਵਾਹੀ ਕੀਤੀ।ਦਰਅਸਲ, ਹਾਲ ਹੀ ਦੇ ਦਿਨਾਂ ਵਿੱਚ, ਵੈਨੇਜ਼ੁਏਲਾ ਵਿੱਚ ਤਿੰਨ ਕਿਸ਼ੋਰਾਂ ਦੀ TikTok ‘ਤੇ ਚੱਲ ਰਹੀ ਇੱਕ ਔਨਲਾਈਨ ਚੈਲੇਂਜ ਨੂੰ ਪੂਰਾ ਕਰਦੇ ਹੋਏ ਰਸਾਇਣਕ ਨਸ਼ੇ ਕਾਰਨ ਮੌ.ਤ ਹੋ ਗਈ ਹੈ। TikTok ਚੀਨੀ ਕੰਪਨੀ ByteDance ਦੀ ਮਲਕੀਅਤ ਹੈ। ਵੈਨੇਜ਼ੁਏਲਾ ਦੀ ਇੱਕ ਅਦਾਲਤ ਨੇ ਬਾਈਟਡਾਂਸ ਨੂੰ ਵੈਨੇਜ਼ੁਏਲਾ ਵਿੱਚ ਦਫ਼ਤਰ ਖੋਲ੍ਹਣ ਅਤੇ ਜੁਰਮਾਨਾ ਅਦਾ ਕਰਨ ਲਈ ਅੱਠ ਦਿਨਾਂ ਦਾ ਸਮਾਂ ਦਿੱਤਾ ਹੈ।