ਇਟਲੀ ਤੋਂ ਬੇਹੱਦ ਮੰਦਭਾਗੀ ਖ਼ਬਰ 26 ਸਾਲਾਂ ਟਰੱਕ ਡਰਾਇਵਰ ਦੀ ਮੌਤ 

ਇਟਲੀ ਤੋਂ ਬੇਹੱਦ ਮੰਦਭਾਗੀ ਖ਼ਬਰ 26 ਸਾਲਾਂ ਟਰੱਕ ਡਰਾਇਵਰ ਦੀ ਮੌਤ 

ਮਿਲਾਨ ਇਟਲੀ ( ਸਾਬੀ ਚੀਨੀਆ ) ਦੱਖਣੀ ਇਟਲੀ ਦੇ ਸ਼ਹਿਰ ਬੱਤੀਪਾਲੀਆ ਵਿਚ ਵਾਪਰੇ ਹਾਦਸੇ ਦੌਰਾਨ 26 ਸਾਲਾਂ ਦੇ ਭਾਰਤੀ ਮੂਲ ਦੇ ਟਰੱਕ ਡਰਾਇਵਰ ਪਰਮਪ੍ਰਤਪਾਲ ਸਿੰਘ ਦੀ ਮੌਤ ਦੀ ਖ਼ਬਰ ਨੇ ਇਟਲੀ ਵੱਸਦੇ ਸਮੁੱਚੇ ਭਾਰਤੀ ਭਾਈਚਾਰੇ ਨੂੰ ਝੰਜੋੜ ਕਿ ਰੱਖ ਦਿੱਤਾ ਹੈ ॥ ਪ੍ਰਾਪਤ ਜਾਣਕਾਰੀ ਮੁਤਾਬਿਕ ਭਾਰਤੀ ਮੂਲ ਦਾ ਟਰੱਕ ਡਰਾਇਵਰ ਡੇਅਰੀ ਫਾਰਮ ਨੂੰ ਚਾਰਾ ਸਪਲਾਈ ਕਰਨ ਵਾਲੇ ਟਰੱਕ ਦੇ ਪਿੱਛੇ ਪਾਈ ਹੋਈ ਵੱਡੀ ਟਰਾਲੀ ਵਿਚੋ ਚਾਰੇ ਨੂੰ ਟਰੱਕ ਦੇ ਅਗਲੇ ਹਿੱਸੇ ਵਿਚ ਭਰ ਰਿਹਾ ਸੀ ਤਾਂ ਅਚਾਨਕ ਲੋਹੇ ਦਾ ਇੱਕ ਹਿੱਸਾ ਉੱਪਰ ਤੋਂ ਲੰਘ ਰਹੀਆ ਹਾਈ ਵੋਲਟਜ ਬਿਜਲੀ ਦੀਆਂ ਤਾਰਾ ਨਾਲ ਲੱਗ ਗਿਆ ਜਿਸ ਦੌਰਾਨ ਕਰੰਟ ਲੱਗਣ ਕਾਰਨ ਪਰਮਪ੍ਰਤਪਾਲ ਸਿੰਘ ਦੀ ਮੌਤ ਹੋ ਗਈ ਦੱਸਣਯੋਗ ਹੈ ਕਿ ਇਸ ਮੰਦਭਾਗੀ ਘਟਨਾ ਦਾ ਸ਼ਿਕਾਰ ਹੋਇਆ ਨੌਜਵਾਨ ਛੋਟੀ ਉਮਰ ਤੋਂ ਹੀ ਮਾਪਿਆ ਨਾਲ ਇਟਲੀ ਆ ਵੱਸਿਆ ਸੀ ਜੋ ਬੜਾ ਹੀ ਮਿਹਨਤੀ ਅਤੇ ਮਿਲਣਸਾਰ ਸੀ ਇਸ ਅਨਹੋਣੀ ਖ਼ਬਰ ਤੋ ਬਾਅਦ ਇਟਲੀ ਵੱਸਦੇ ਸਮੁੱਚੇ ਭਾਰਤੀ ਭਾਈਚਾਰੇ ਵਿਚ ਸੋਗ ਦੀ ਲਹਿਰ ਵੇਖੀ ਜਾ ਸਕਦੀ ਹੈ। ਵਿਦੇਸ਼ਾਂ ਵਿਚ ਵਾਪਰ ਰਹੀਆਂ ਅਨਹੋਣੀਆ ਦੁਰਘਟਨਾਵਾਂ ਕਾਰਨ ਕਈ ਘਰਾਂ ਦੇ ਚਿਰਾਗ ਬੁੱਝੇ ਹਨ

Spread the love