Vidhan Sabha Results : ਤਿੰਨ ਰਾਜਾਂ ’ਚ ਭਾਜਪਾ, ਇਕ ਵਿਚ ਕਾਂਗਰਸ ਅੱਗੇ

ਚਾਰ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਤਹਿਤ ਚਲ ਰਹੀ ਵੋਟਾਂ ਦੀ ਗਿਣਤੀ ਵਿਚ ਤਿੰਨ ਰਾਜਾਂ ਮੱਧ ਪ੍ਰਦੇਸ਼, ਰਾਜਸਥਾਨ ਤੇ ਛਤੀਸਗੜ੍ਹ ਵਿਚ ਭਾਜਪਾ ਅੱਗੇ ਚਲ ਰਹੀ ਹੈ ਜਦੋਂ ਕਿ ਇਕ ਰਾਜ ਤਿਲੰਗਾਨਾ ਵਿਚ ਕਾਂਗਰਸ ਅੱਗੇ ਚਲ ਰਹੀ ਹੈ।ਹੁਣ ਤੱਕ ਹੋਈ ਗਿਣਤੀ ਮੁਤਾਬਕ ਮੱਧ ਪ੍ਰਦੇਸ਼ ਵਿਚ ਭਾਜਪਾ 150 ਸੀਟਾਂ ਜਦੋਂ ਕਿ ਕਾਂਗਰਸ 77 ਸੀਟਾਂ ’ਤੇ ਅੱਗੇ ਹੈ। ਰਾਜਸਥਾਨ ਵਿਚ ਭਾਜਪਾ 106 ਸੀਟਾਂ ਜਦੋਂ ਕਿ ਕਾਂਗਰਸ 72 ਸੀਟਾਂ ’ਤੇ ਅੱਗੇ ਹੈ, ਛਤੀਸਗੜ੍ਹ ਵਿਚ ਭਾਜਪਾ 52 ਸੀਟਾਂ ਜਦੋਂ ਕਿ ਕਾਂਗਰਸ 37 ਸੀਟਾਂ ’ਤੇ ਅੱਗੇ ਹੈ। ਤਿਲੰਗਾਨਾ ਵਿਚ ਕਾਂਗਰਸ 72 ਸੀਟਾਂ ਅਤੇ ਬੀ ਆਰ ਐਸ 35 ਸੀਟਾਂ ’ਤੇ ਅੱਗੇ ਹੈ।

Spread the love