ਮਨਪ੍ਰੀਤ ਬਾਦਲ ਤੋਂ ਵਿਜੀਲੈਂਸ ਨੇ 4 ਘੰਟੇ ਕੀਤੀ ਪੁੱਛਗਿੱਛ

ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਤੇ ਭਾਜਪਾ ਆਗੂ ਮਨਪ੍ਰੀਤ ਬਾਦਲ ਮੁੜ ਬਠਿੰਡਾ ਸਥਿਤ ਵਿਜੀਲੈਂਸ ਦਫ਼ਤਰ ਵਿਚ ਪੇਸ਼ ਹੋਏ, ਜਿਥੇ ਉਨ੍ਹਾਂ ਕੋਲੋਂ ਵਿਜੀਲੈਂਸ ਅਧਿਕਾਰੀਆਂ ਨੇ ਤਕਰੀਬਨ ਚਾਰ ਘੰਟੇ ਪੁੱਛਗਿੱਛ ਕੀਤੀ। ਇਸ ਦੌਰਾਨ ਵਿਜੀਲੈਂਸ ਦੀ ਤਰਫ਼ੋਂ ਮਨਪ੍ਰੀਤ ਕੋਲੋਂ ਡੇਢ ਦਰਜਨ ਸਵਾਲ ਪੁੱਛੇ ਗਏ ਹਨ ਅਤੇ ਉਨ੍ਹਾਂ ਕੋਲੋਂ ਸਮਝੌਤੇ ਦੀ ਇਕ ਕਾਪੀ ਵੀ ਲਈ ਹੈ । ਮੀਡੀਆ ਨੂੰ ਮਨਪ੍ਰੀਤ ਸਿੰਘ ਬਾਦਲ ਨੇ ਪਹਿਲੀ ਪੇਸ਼ੀ ਦੀ ਗੱਲ ਮੁੜ ਦੁਹਰਾਉਂਦਿਆਂ ਕਿਹਾ ਕਿ ਜੇਕਰ ਵਿਜੀਲੈਂਸ ਉਨ੍ਹਾਂ ਨੂੰ 100 ਵਾਰ ਵੀ ਬੁਲਾਏ ਤਾਂ ਉਹ ਹਰ ਵਾਰ ਆਉਣ ਲਈ ਤਿਆਰ ਹਨ । ਉਨ੍ਹਾਂ ਕਿਹਾ ਕਿ ਕਿਸੇ ‘ਤੇ ਤਸ਼ੱਦਦ ਕਰਨ ਜਾਂ ਕਿਸੇ ‘ਤੇ ਝੂਠਾ ਕੇਸ ਬਣਾਉਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਮਨਪ੍ਰੀਤ ‘ਤੇ ਬਣਿਆ ਕੇਸ ਜਾਤੀ, ਸਿਆਸੀ ਰੰਜਿਸ਼ ਦੀ ਬੁਨਿਆਦ ‘ਤੇ ਕੇਸ ਬਣਿਆ ਹੈ । ਉਨ੍ਹਾਂ ਕਿਹਾ ਕਿ ਵਿਜੀਲੈਂਸ ਵਿਭਾਗ ਨੂੰ ਸਰਕਾਰ ਆਪਣੀ ਸਿਆਸਤ ਚਲਾਉਣ ਲਈ ਵਰਤ ਰਹੀ ਹੈ । ਉਹ ਚਾਹ ਦੇ ਕੱਪ ਦੇ ਵੀ ਰਵਾਦਾਰ ਨਹੀਂ, ਪੰਜਾਬ ਦਾ ਨੁਕਸਾਨ ਕਿਵੇਂ ਕਰ ਸਕਦੇ ਹਨ । ਇਸ ਸੰਬੰਧੀ ਵਿਜੀਲੈਂਸ ਦੇ ਡੀ.ਐਸ.ਪੀ. ਕੁਲਵੰਤ ਸਿੰਘ ਨੇ ਕਿਹਾ ਕਿ ਅੱਜ ਉਨ੍ਹਾਂ ਵਲੋਂ ਮਨਪ੍ਰੀਤ ਤੋਂ 7-8 ਸਵਾਲ ਪੁੱਛੇ ਹਨ, ਜਿਨ੍ਹਾਂ ‘ਚੋਂ ਕੁਝ ਸਵਾਲਾਂ ਦੇ ਜਵਾਬ ਦਿੱਤੇ ਹਨ ।

Spread the love