ਵਿਜੈ ਮਾਲਿਆ ਬੈਂਕਾਂ ਖਿਲਾਫ ਪਹੁੰਚਿਆ ਕਰਨਾਟਕ ਹਾਈ ਕੋਰਟ

ਵਿਜੈ ਮਾਲਿਆ ਨੇ ਕਰਨਾਟਕ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਬੈਂਕਾਂ ਤੋਂ ਕਰਜ਼ਾ ਵਸੂਲੀ ਖਾਤਿਆਂ ਦੀ ਮੰਗ ਕੀਤੀ ਹੈ। ਮਾਲਿਆ ਦੇ ਵਕੀਲ ਸਾਜਨ ਪੂਵਈਆ ਮੁਤਾਬਕ 6,200 ਕਰੋੜ ਰੁਪਏ ਮੋੜੇ ਜਾਣੇ ਸਨ, ਪਰ 14,000 ਕਰੋੜ ਰੁਪਏ ਦੀ ਵਸੂਲੀ ਹੋ ਚੁੱਕੀ ਹੈ। ਮਾਲਿਆ ਦੇ ਵਕੀਲ ਨੇ ਦਾਅਵਾ ਕੀਤਾ ਕਿ ਇਸ ਦੀ ਸੂਚਨਾ ਵਿੱਤ ਮੰਤਰੀ ਨੇ ਲੋਕ ਸਭਾ ਨੂੰ ਦਿੱਤੀ ਸੀ।ਮਾਲਿਆ ਦੇ ਵਕੀਲ ਨੇ ਦਲੀਲ ਦਿੱਤੀ ਕਿ ਕਰਜ਼ਾ ਵਸੂਲੀ ਅਧਿਕਾਰੀ ਨੇ ਕਿਹਾ ਹੈ ਕਿ 10,200 ਕਰੋੜ ਰੁਪਏ ਦੀ ਵਸੂਲੀ ਹੋ ਚੁੱਕੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਵੇਂ ਕਰਜ਼ੇ ਦੀ ਪੂਰੀ ਰਕਮ ਕਲੀਅਰ ਹੋ ਚੁੱਕੀ ਹੈ ਪਰ ਇਹ ਪ੍ਰਕਿਰਿਆ ਅਜੇ ਵੀ ਜਾਰੀ ਹੈ। ਇਸ ਲਈ ਬੈਂਕਾਂ ਨੂੰ ਵਸੂਲੀ ਕਰਜ਼ੇ ਦੀ ਰਕਮ ਦੀ ਸਟੇਟਮੈਂਟ ਦੇਣ ਲਈ ਨਿਰਦੇਸ਼ ਦੇਣ ਦੀ ਬੇਨਤੀ ਕੀਤੀ ਗਈ ਹੈ। ਮਾਲਿਆ ਦੀ ਪਟੀਸ਼ਨ ਦੇ ਆਧਾਰ ’ਤੇ ਜਸਟਿਸ ਆਰ ਦੇਵਦਾਸ ਦੀ ਅਗਵਾਈ ਵਾਲੀ ਹਾਈ ਕੋਰਟ ਦੀ ਬੈਂਚ ਨੇ ਬੈਂਕਾਂ ਅਤੇ ਕਰਜ਼ਾ ਵਸੂਲੀ ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤਾ ਸੀ। ਮਾਲਿਆ ਇਸ ਸਮੇਂ ਲੰਡਨ ਵਿੱਚ ਰਹਿ ਰਿਹਾ ਹੈ ਅਤੇ ਕਥਿਤ ਕਰਜ਼ਾ ਡਿਫਾਲਟ ਲਈ ਭਾਰਤ ਸਰਕਾਰ ਵੱਲੋਂ ਉਸ ਦੀ ਹਵਾਲਗੀ ਦੀਆਂ ਕੋਸ਼ਿਸ਼ਾਂ ਦਾ ਵਿਸ਼ਾ ਬਣਿਆ ਹੋਇਆ ਹੈ।

Spread the love