100 ਗ੍ਰਾਮ ਵੱਧ ਕਾਰਨ ਵਿਨੇਸ਼ ਫੋਗਾਟ ਨੂੰ ਪੈਰਿਸ ਓਲੰਪਿਕ ਤੋਂ ਕੀਤਾ ਬਾਹਰ

ਵਿਨੇਸ਼ ਫੋਗਾਟ ਓਲੰਪਿਕ ਮੁਕਾਬਲੇ ਤੋਂ ਬਾਹਰ ਹੋ ਗਈ ਹੈ। ਉਸ ਨੂੰ ਆਪਣਾ ਭਾਰ ਬਰਕਰਾਰ ਨਾ ਰੱਖਣ ਕਾਰਨ ਅਯੋਗ ਕਰਾਰ ਦਿੱਤਾ ਗਿਆ ਹੈ। ਇਸ ਕਾਰਨ ਉਹ ਨਾ ਸਿਰਫ਼ ਫਾਈਨਲ ‘ਚੋਂ ਬਾਹਰ ਹੋ ਗਈ ਸਗੋਂ ਮੈਡਲ ਤੋਂ ਵੀ ਖੁੰਝ ਗਈ। ਇਸ ਸਬੰਧੀ ਜਾਣਕਾਰੀ ਭਾਰਤੀ ਓਲੰਪਿਕ ਸੰਘ ਵੱਲੋਂ ਜਨਤਕ ਕੀਤੀ ਗਈ ਹੈ।ਐਸੋਸੀਏਸ਼ਨ ਨਾਲ ਜੁੜੇ ਸੂਤਰਾਂ ਮੁਤਾਬਕ ਵਿਨੇਸ਼ ਫੋਗਾਟ ਬੁੱਧਵਾਰ ਸਵੇਰੇ ਸੋਨ ਤਗਮੇ ਲਈ ਫਾਈਨਲ ਮੈਚ ਤੋਂ ਪਹਿਲਾਂ 50 ਕਿਲੋਗ੍ਰਾਮ ਭਾਰ ਬਰਕਰਾਰ ਨਹੀਂ ਰੱਖ ਸਕੀ। ਵਿਨੇਸ਼ ਓਲੰਪਿਕ ਵਿੱਚ ਇਸ ਭਾਰ ਵਰਗ ਵਿੱਚ ਖੇਡ ਰਹੀ ਹੈ। ਵਿਨੇਸ਼ ਦਾ ਵਜ਼ਨ ਨਿਰਧਾਰਤ ਮਾਪਦੰਡ ਤੋਂ 100 ਗ੍ਰਾਮ ਵੱਧ ਸੀ।

Spread the love