ਬਰਤਾਨੀਆ ‘ਚ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹਿੰਸਕ ਝੜਪਾਂ, ਕਈ ਦੁਕਾਨਾਂ ਫੂਕੀਆਂ

ਸਾਊਥਪੋਰਟ ‘ਚ ਤਿੰਨ ਬੱਚੀਆਂ ਦੀ ਹੱਤਿਆ ਤੋਂ ਬਾਅਦ ਤੋਂ ਬਰਤਾਨੀਆ ‘ਚ ਹਿੰਸਕ ਝੜਪਾਂ ਜਾਰੀ ਹਨ। ਲਿਵਰਪੂਲ, ਹਲ, ਬ੍ਰਿਸਟਲ, ਲੀਡਸ, ਬਲੈਕਪੂਲ, ਸਟੋਕ-ਆਨ-ਟ੍ਰੈਂਟ, ਬੈਲਫਾਸਟ, ਨਾਟਿੰਘਮ ਤੇ ਮਾਨਚੈਸਟਰ ‘ਚ ਕਈ ਥਾਵਾਂ ‘ਤੇ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪਾਂ ਹੋਈਆਂ ਹਨ। ਪ੍ਰਦਰਸ਼ਨਕਾਰੀਆਂ ਨੇ ਇੱਟਾਂ ਤੇ ਪਟਾਕਿਆਂ ਨਾਲ ਹਮਲੇ ਕੀਤੇ, ਹੋਟਲ ਦੀਆਂ ਖਿੜਕੀਆਂ ਤੋੜ ਦਿੱਤੀਆਂ, ਦੁਕਾਨਾਂ ‘ਤੇ ਹਮਲਾ ਬੋਲਿਆ ਤੇ ਉਨ੍ਹਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ।ਬ੍ਰਿਟੇਨ ਦੀ ਗ੍ਰਹਿ ਮੰਤਰੀ ਯਵੇਟੇ ਕੂਪਰ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਤਰ੍ਹਾਂ ਦੇ ਅਪਰਾਧਿਕ ਕਾਰੇ ਤੇ ਗੁੰਡਾਗਰਦੀ ਦੀ ਕੀਮਤ ਅਦਾ ਕਰਨੀ ਹੋਵੇਗੀ।ਹਿੰਸਾ ਖਿਲਾਫ ਕਾਰਵਾਈ ਕਰਦੇ ਹੋਏ ਪੁਲਿਸ ਨੇ 100 ਗ੍ਰਿਫਤਾਰੀਆਂ ਕੀਤੀਆਂ। ਹਾਲਾਤ ਨੂੰ ਦੇਖਦੇ ਹੋਏ ਡਾਊਨਿੰਗ ਸਟ੍ਰੀਟ ’ਚ ਸ਼ਨਿੱਚਰਵਾਰ ਨੂੰ ਪ੍ਰਧਾਨ ਮੰਤਰੀ ਕੀਏਰ ਸਟਾਰਮਰ ਨੇ ਮੰਤਰੀਆਂ ਦੀ ਉੱਚ ਪੱਧਰੀ ਮੀਟਿੰਗ ਬੁਲਾਈ ਸੀ।

Spread the love