“ਮੁੱਖ ਮੰਤਰੀ” ਦੀ ਵੀਡੀਓ ਵਾਇਰਲ: ਕਿਸੇ ਦੇ ਘਰ ਤੇ ਤੇਜ਼ਧਾਰ ਹਥਿਆਰ ਅਤੇ ਰੋੜਿਆਂ ਨਾਲ ਕਰ ਰਿਹਾ ਹੈ ਹਮਲਾ

ਗੀਤਾਂ ‘ਚ ਨਜਰ ਆ ਚੁਕੇ ਤੇ ਧਮਕ ਬੇਸ ਵਾਲੇ ਮੁੱਖ ਮੰਤਰੀ ਨਾਮ ਨਾਲ ਮਸ਼ਹੂਰ ਧਰਮਪ੍ਰੀਤ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਹੱਥ ਵਿੱਚ ਤੇਜ਼ਧਾਰ ਹਥਿਆਰ ਅਤੇ ਰੋੜਿਆਂ ਨਾਲ ਕਿਸੇ ਦੇ ਘਰ ਤੇ ਹਮਲਾ ਕਰਦਾ ਨਜ਼ਰ ਆ ਰਿਹਾ ਹੈ। ਧਮਕ ਬੇਸ ਵਾਲੇ ਮੁੱਖ ਮੰਤਰੀ ਦੀ ਪੁਲਿਸ ਵਾਲਿਆਂ ਵੱਲੋਂ ਕੁੱਟਮਾਰ ਕਰਨ ਵਾਲੀ ਵੀਡੀਓ ਤੋਂ ਬਾਅਦ ਜਿੱਥੇ ਪ੍ਰਸ਼ਾਸਨ ਵੱਲੋਂ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਉੱਥੇ ਹੀ ਹੁਣ ਇਸ ਮਾਮਲੇ ਵਿੱਚ ਇੱਕ ਨਵਾਂ ਮੋੜ ਆਉਂਦਾ ਦਿਖਾਈ ਦਿੱਤਾ ਹੈ। ਜਿਸ ਵਿੱਚ ਧਮਕ ਬੇਸ ਵਾਲੇ ਮੁੱਖ ਮੰਤਰੀ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਹਨ ਜਿਸ ਵਿੱਚ ਉਹ ਹੱਥ ਵਿੱਚ ਤੇਜਧਾਰ ਹਥਿਆਰ ਅਤੇ ਰੋੜਿਆਂ ਨਾਲ ਕਿਸੇ ਦੇ ਘਰ ਤੇ ਹਮਲਾ ਕਰਦਾ ਨਜ਼ਰ ਆ ਰਿਹਾ ਹੈ।

Spread the love