ਵਿਜ਼ਟਰ ਵੀਜ਼ਾ : ਵੱਡੀ ਗਿਣਤੀ ‘ਚ ਲੋਕ ਮੰਗ ਰਹੇ ਕੈਨੇਡਾ ‘ਚ ਪਨਾਹ, ਵਾਪਸ ਮੁੜਣ ਨੂੰ ਨਹੀਂ ਕੋਈ ਤਿਆਰ!

ਵਿਜ਼ਟਰ ਵੀਜ਼ਾ ‘ਤੇ ਕੈਨੇਡਾ ਪਹੁੰਚਣ ਵਾਲੇ ਲੋਕ ਪੱਕੇ ਤੌਰ ’ਤੇ ਇੱਥੇ ਰਹਿਣਾ ਚਾਹੁੰਦੇ ਹਨ। ਘੁੰਮਣ ਦੇ ਨਾਮ ‘ਤੇ ਲੋਕ ਇਥੇ ਪਨਾਹ ਮੰਗ ਰਹੇ ਹਨ। ਇੱਕ ਰਿਪੋਰਟ ਮੁਤਾਬਕ ਸਪੈਸ਼ਲ ਪ੍ਰੋਗਰਾਮ ਦੌਰਾਨ ਵਿਜ਼ਟਰ ਵੀਜ਼ਾ ਹਾਸਲ ਕਰਨ ਵਾਲੇ 152,400 ਜਣਿਆਂ ਵਿਚੋਂ 19,400 ਨੇ ਕੈਨੇਡਾ ‘ਚ ਪਨਾਹ ਦਾ ਦਾਅਵਾ ਪੇਸ਼ ਕੀਤਾ। ਦੂਜੇ ਪਾਸੇ ਸੁਪਰ ਵੀਜ਼ਾ ’ਤੇ ਆਏ ਕੁਝ ਵਿਦੇਸ਼ੀ ਨਾਗਰਿਕ ਵੀ ਪੱਕੇ ਤੌਰ ’ਤੇ ਇੱਥੇ ਵਸਣਾ ਚਾਹੁੰਦੇ ਹਨ।ਇੰਮੀਗ੍ਰੇਸ਼ਨ ਮਾਹਰਾਂ ਮੁਤਾਬਕ ਇਹ ਅੰਕੜਾ ਬਹੁਤ ਜ਼ਿਆਦਾ ਬਣਦਾ ਹੈ ਕਿਉਂਕਿ 2019 ਤੱਕ 57 ਲੱਖ ਟੈਂਪਰੇਰੀ ਰੈਜ਼ੀਡੈਂਟ ਵੀਜ਼ੇ ਜਾਰੀ ਕੀਤੇ ਗਏ ਜਿਨ੍ਹਾਂ ਵਿਚੋਂ 58,378 ਨੇ ਮੁਲਕ ਵਿਚ ਪਨਾਹ ਮੰਗੀ। ਇਸ ਅੰਕੜੇ ਵਿਚ ਵਿਦਿੲਰਥੀ , ਵਿਦੇਸ਼ੀ ਕਾਮੇ ਅਤੇ ਅਮਰੀਕਾ ਦੇ ਰਸਤੇ ਦਾਖਲ ਹੋਏ ਗੈਰਕਾਨੂੰਨੀ ਪਰਵਾਸੀ ਵੀ ਸ਼ਾਮਲ ਸਨ, ਜਿਸ ਦੇ ਮੱਦੇਨਜ਼ਰ ਵਿਜ਼ਟਰ ਵੀਜ਼ਾ ’ਤੇ ਆਏ ਲੋਕਾਂ ਵੱਲੋਂ ਪਨਾਹ ਮੰਗਣ ਦਾ ਅੰਕੜਾ ਜ਼ਿਆਦਾ ਨਹੀਂ ਬਣਦਾ।

Spread the love