ਹਰਿਆਣਾ ਗੁਰਦਵਾਰਾ ਕਮੇਟੀ ਲਈ11 ਸਾਲਾਂ ਬਾਅਦ ਅੱਜ ਹੋ ਰਹੀ ਵੋਟਿੰਗ

ਹਰਿਆਣਾ ਵਿੱਚ ਅੱਜ ਪਹਿਲੀ ਵਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐਚਐਸਜੀਐਮਸੀ) ਦੀਆਂ ਚੋਣਾਂ ਹੋ ਰਹੀਆਂ ਹਨ ਅਤੇ ਵੋਟਿੰਗ ਵੀ ਸ਼ੁਰੂ ਹੋ ਗਈ ਹੈ। ਭਾਵੇਂ ਇਹ ਚੋਣ ਕੁੱਲ 40 ਵਾਰਡਾਂ ਵਿੱਚ ਹੋਣੀ ਸੀ ਪਰ ਇੱਕ ਵਾਰਡ ਵਿੱਚੋਂ ਇੱਕ ਮੈਂਬਰ ਬਿਨਾਂ ਮੁਕਾਬਲਾ ਚੁਣਿਆ ਗਿਆ ਹੈ ਜਿਸ ਕਰਕੇ ਹੁਣ ਸਿਰਫ਼ 39 ਵਾਰਡਾਂ ਵਿੱਚ ਹੀ ਚੋਣ ਹੋਵੇਗੀ।ਇਸ ਚੋਣ ਵਿੱਚ ਕੁੱਲ 164 ਉਮੀਦਵਾਰਾਂ ਨੇ ਚੋਣ ਲੜੀ ਹੈ। ਕੁੱਲ 3.50 ਲੱਖ ਵੋਟਰ ਵੋਟਿੰਗ ਵਿੱਚ ਹਿੱਸਾ ਲੈਣਗੇ। ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ ਅਤੇ ਸ਼ਾਮ 5 ਵਜੇ ਤੱਕ ਜਾਰੀ ਰਹੇਗੀ। ਇਸ ਤੋਂ ਬਾਅਦ ਉੱਥੇ ਹੀ ਗਿਣਤੀ ਹੋਵੇਗੀ ਅਤੇ ਅੱਜ ਹੀ ਨਤੀਜਾ ਐਲਾਨ ਦਿੱਤਾ ਜਾਵੇਗਾ।

Spread the love