ਲੋਕ ਸਭਾ ਚੋਣਾਂ ਦੇ ਦੂਜੇ ਗੇੜ ਲਈ ਵੋਟਾਂ ਭਲਕੇ

ਲੋਕ ਸਭਾ ਚੋਣਾਂ ਦੇ ਦੂਜੇ ਗੇੜ ਲਈ ਚੋਣ ਪ੍ਰਚਾਰ ਬੰਦ ਹੋ ਗਿਆ। ਇਸ ਗੇੜ ਵਿਚ 13 ਰਾਜਾਂ ਦੀਆਂ 89 ਸੀਟਾਂ ਲਈ 26 ਅਪਰੈਲ ਨੂੰ ਵੋਟਾਂ ਪੈਣਗੀਆਂ। ਪਹਿਲੇ ਗੇੜ ਲਈ ਲੰਘੇ ਸ਼ੁੱਕਰਵਾਰ ਨੂੰ 21 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 102 ਸੀਟਾਂ ਲਈ 65.5 ਫੀਸਦ ਪੋਲਿੰਗ ਹੋਈ ਸੀ। ਦੂਜੇ ਗੇੜ ਵਿਚ ਕੇਰਲਾ ਦੀਆਂ ਸਾਰੀਆਂ 20 ਸੀਟਾਂ; ਕਰਨਾਟਕ ਦੀਆਂ ਕੁੱਲ 28 ਸੀਟਾਂ ’ਚੋਂ 14, ਰਾਜਸਥਾਨ ਦੀਆਂ 13, ਮਹਾਰਾਸ਼ਟਰ ਤੇ ਉੱਤਰ ਪ੍ਰਦੇਸ਼ 8-8, ਮੱਧ ਪ੍ਰਦੇਸ਼ 7, ਅਸਾਮ ਤੇ ਬਿਹਾਰ 5-5, ਛੱਤੀਸਗੜ੍ਹ ਤੇ ਪੱਛਮੀ ਬੰਗਾਲ ਦੀਆਂ 3-3 ਅਤੇ ਮਨੀਪੁਰ, ਤ੍ਰਿਪੁਰਾ ਤੇ ਜੰਮੂ ਕਸ਼ਮੀਰ ਦੀ ਇਕ-ਇਕ ਲੋਕ ਸਭਾ ਸੀਟ ਲਈ ਵੋਟਾਂ ਪੈਣਗੀਆਂ।

Spread the love