ਨਿਰਮਾਣ ਅਧੀਨ ਮਕਾਨ ਦੀ ਕੰਧ ਡਿੱਗੀ; 3 ਬੱਚਿਆਂ ਦੀ ਮੌ.ਤ

ਸ਼ੁੱਕਰਵਾਰ ਦੇਰ ਸ਼ਾਮ ਗ੍ਰੇਟਰ ਨੋਇਡਾ ਦੇ ਸੂਰਜਪੁਰ ਕੋਤਵਾਲੀ ਇਲਾਕੇ ਦੇ ਪਿੰਡ ਖੋਦਨਾ ਕਲਾਂ ‘ਚ ਨਿਰਮਾਣ ਅਧੀਨ ਇਕ ਮਕਾਨ ਦੀ ਕੰਧ ਡਿੱਗਣ ਨਾਲ ਇਮਾਰਤ ਡਿੱਗ ਗਈ। ਇਸ ਹਾਦਸੇ ਦੌਰਾਨ ਅੱਠ ਬੱਚੇ ਮਲਬੇ ਹੇਠ ਦੱਬ ਗਏ। ਪਿੰਡ ਵਾਸੀਆਂ ਨੇ ਕਿਸੇ ਤਰ੍ਹਾਂ ਬੱਚਿਆਂ ਨੂੰ ਮਲਬੇ ਹੇਠੋਂ ਕੱਢ ਕੇ ਹਸਪਤਾਲ ਪਹੁੰਚਾਇਆ। ਜਿਸ ਵਿੱਚ ਤਿੰਨ ਬੱਚਿਆਂ ਦੀ ਮੌ.ਤ ਹੋ ਗਈ। ਏਡੀਸੀਪੀ ਹਰਦੇਸ਼ ਕਥੇਰੀਆ ਨੇ ਦੱਸਿਆ ਕਿ ਸਗੀਰ ਪਿੰਡ ਖੋਦਨਾ ਕਲਾਂ ਵਿੱਚ ਮਕਾਨ ਬਣਾ ਰਿਹਾ ਹੈ। ਸ਼ੁੱਕਰਵਾਰ ਦੇਰ ਸ਼ਾਮ ਉਸਾਰੀ ਅਧੀਨ ਦੋ ਮੰਜ਼ਿਲਾ ਮਕਾਨ ਦੀ ਕੰਧ ਡਿੱਗਣ ਤੋਂ ਬਾਅਦ ਛੱਤ ਵੀ ਢਹਿ ਗਈ। ਘਰ ਵਿੱਚ ਖੇਡ ਰਹੇ ਬੱਚੇ ਹੇਠਾਂ ਦੱਬ ਗਏ।

Spread the love