ਦੋ ਸਾਲ ਦੀ ਬੱਚੀ ਦੇ ਹੱਥ’ ਆਇਆ ਰਿਵਾਲਵਰ ਗਲਤੀ ਨਾਲ ਆਪਣੀ ਮਾਂ ਦੇ ਪ੍ਰੇਮੀ ਨੂੰ ਲੱਗੀ ਗੋਲੀ

ਵਾਸ਼ਿੰਗਟਨ, 23 ਅਗਸਤ (ਰਾਜ ਗੋਗਨਾ )- ਬੀਤੇਂ ਦਿਨ ਵਰਜੀਨੀਆ ਸੂਬੇ ਦੇ ਚੈਸਟਰਫੀਲਡ ਵਿਖੇਂ ਇਕ ਦੋ ਸਾਲ ਦੀ ਬੱਚੀ ਨੇ ਗਲਤੀ ਨਾਲ ਆਪਣੀ ਮਾਂ ਦੇ ਬੁਆਏਫ੍ਰੈਂਡ ਨੂੰ ਬੰਦੂਕ ਨਾਲ ਗੋਲੀ ਮਾਰ ਦਿੱਤੀ। ਇਹ ਘਟਨਾ ਅਮਰੀਕਾ ਦੇ ਵਰਜੀਨੀਆ ਦੇ ਚੈਸਟਰਫੀਲਡ ਵਿੱਚ ਵਾਪਰੀ। ਇੱਕ ਮਾਂ ਅਤੇ ਉਸਦਾ ਬੁਆਏਫ੍ਰੈਂਡ ਬਟਲਰ ਲੇਨ ਵਿੱਚ ਆਪਣੇ ਦੋ ਬੱਚਿਆਂ ਨਾਲ ਰਹਿੰਦੇ ਸਨ। ਬੀਤੇਂ ਦਿਨ ਜਦੋਂ ਬੁਆਏਫ੍ਰੈਂਡ ਬਾਹਰ ਜਾਣ ਦੀ ਤਿਆਰੀ ਕਰ ਰਿਹਾ ਸੀ ਤਾਂ ਖੇਡ ਰਹੇ ਬੱਚੇ ਦੇ ਹੱਥ ਵਿੱਚੋ ਪਿਸਤੋਲ ਚਲ ਗਈ।ਅਤੇ ਉਸ ਦੀ ਮਾਂ ਦੇ ਬੁਆਏਫ੍ਰੈਂਡ ਨੂੰ ਗੋਲੀ ਲੱਗ ਗਈ ਅਤੇ ਉਹ ਡਿੱਗ ਗਿਆ। ਫਾਇਰਿੰਗ ਦੀ ਆਵਾਜ਼ ਸੁਣ ਕੇ ਪਰਿਵਾਰ ਵਾਲੇ ਉਸ ਨੂੰ ਤੁਰੰਤ ਹਸਪਤਾਲ ਲੈ ਗਏ। ਡਾਕਟਰਾਂ ਨੇ ਦੱਸਿਆ ਕਿ ਉਸ ਦੀ ਹਾਲਤ ਹੁਣ ਗੰਭੀਰ ਬਣੀ ਹੋਈ ਹੈ। ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਬੱਚੇ ਦੇ ਹੱਥ ‘ਚ ਕੀ ਬੰਦੂਕ ਕਿਵੇਂ ਆਈ।

Spread the love