ਦਿਲਜੀਤ ਦੁਸਾਂਝ ਨੇ ਕਿਹਾ ਕਿ ਸਟੇਜ ‘ਤੇ ਆਵਾਜ਼ ਦਾ ਪੱਧਰ ਸਭ ਤੋਂ ਘੱਟ ਹੁੰਦਾ ਹੈ ਕਿਉਂਕਿ ਸਾਡੇ ਸਾਰਿਆਂ ਦੇ ਕੰਨਾਂ ‘ਚ ਈਅਰਪੀਸ ਹੁੰਦੇ ਹਨ ਪਰ ਫਿਰ ਵੀ ਅਸੀਂ ਗੱਲਾਂ ਕਰਦੇ ਹਾਂ। ਚੰਡੀਗੜ੍ਹ : ਹਾਈ ਕੋਰਟ ਦੇ ਹੁਕਮਾਂ ਅਨੁਸਾਰ ਚੰਡੀਗੜ੍ਹ ਵਿੱਚ ਦਿਲਜੀਤ ਦੋਸਾਂਝ ਦਾ ਲਾਈਵ ਕੰਸਰਟ ਸ਼ੋਅ ਰਾਤ 10 ਵਜੇ ਤੋਂ ਪਹਿਲਾਂ ਖਤਮ ਹੋ ਗਿਆ। ਦਿਲਜੀਤ ਨੇ ਸਟੇਜ ਤੋਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਆੜੇ ਹੱਥੀਂ ਲਿਆ।ਉਨ੍ਹਾਂ ਕਿਹਾ ਕਿ ਮੇਰੇ ਸਾਹਮਣੇ ਬਹੁਤ ਹੀ ਸੁੰਦਰ ਬੱਚੇ ਚੰਗੇ ਕੱਪੜੇ ਪਾ ਕੇ ਖੜ੍ਹੇ ਹਨ। ਉਹ ਸਟੇਜ ‘ਤੇ ਆਉਣਾ ਚਾਹੁੰਦੇ ਸਨ। ਮੈਂ ਵੀ ਸਟੇਜ ‘ਤੇ ਬੁਲਾਉਣਾ ਚਾਹੁੰਦਾ ਹਾਂ ਪਰ ਮੇਰੇ ‘ਤੇ ਬਹੁਤ ਪਾਬੰਦੀਆਂ ਹਨ, ਇਸ ਲਈ ਮੈਂ ਨਹੀਂ ਕਰ ਸਕਦਾ। ਦਿਲਜੀਤ ਨੇ ਕਿਹਾ ਕਿ ਸਟੇਜ ‘ਤੇ ਆਵਾਜ਼ ਦਾ ਪੱਧਰ ਸਭ ਤੋਂ ਘੱਟ ਹੁੰਦਾ ਹੈ ਕਿਉਂਕਿ ਸਾਡੇ ਸਾਰਿਆਂ ਦੇ ਕੰਨਾਂ ‘ਚ ਈਅਰਪੀਸ ਹੁੰਦੇ ਹਨ ਪਰ ਫਿਰ ਵੀ ਅਸੀਂ ਅਜੀਬ ਗੱਲਾਂ ਕਰਦੇ ਹਾਂ। ਦਿਲਜੀਤ ਨੇ ਅੰਤ ਵਿੱਚ ਸਾਰਿਆਂ ਦਾ ਧੰਨਵਾਦ ਵੀ ਕੀਤਾ।