ਵੈਸਟਜੈੱਟ ਦੇ ਮਕੈਨਿਕਾਂ ਦੀ ਹੜਤਾਲ ਖ਼ਤਮ, ਯੂਨੀਅਨ ਅਤੇ ਏਅਰਲਾਈਨ ਵਿਚਕਾਰ ਹੋਇਆ ਆਰਜ਼ੀ ਸਮਝੌਤਾ

ਵੈਸਟਜੈੱਟ ਦੇ ਮਕੈਨਿਕਾਂ ਦੀ ਯੂਨੀਅਨ ਅਤੇ ਏਅਰਲਾਈਨ ਦਰਮਿਆਨ ਆਰਜ਼ੀ ਸਮਝੌਤਾ ਹੋਣ ਤੋਂ ਬਾਅਦ ਮਕੈਨਿਕਾਂ ਦੀ ਹੜਤਾਲ ਸਮਾਪਤ ਹੋ ਗਈ ਹੈ। ਇਸ ਹੜਤਾਲ ਕਰਕੇ ਕੈਨੇਡਾ ਡੇਅ ਦੇ ਲੌਂਗ ਵੀਕੈਂਡ ਦੇ ਮੌਕੇ ਸੈਂਕੜੇ ਉਡਾਣਾਂ ਰੱਦ ਹੋਈਆਂ ਜਿਸ ਕਰਕੇ ਕਰੀਬ 1 ਲੱਖ ਯਾਤਰੀਆਂ ਨੂੰ ਖੱਜਲ ਖੁਆਰ ਹੋਣਾ ਪਿਆ।ਵੈਸਟਜੈਟ ਦੇ ਪ੍ਰੈਜ਼ੀਡੈਂਟ ਡਾਇਡੈਰਿਕ ਪੈਨ ਨੇ ਇੱਕ ਬਿਆਨ ਵਿਚ ਕਿਹਾ, “ਕੈਨੇਡੀਅਨਜ਼ ਅਤੇ ਸਾਡੀ ਏਅਰਲਾਈਨ ਨੂੰ ਨੁਕਸਾਨ ਬਹੁਤ ਜ਼ਿਆਦਾ ਹੋਇਐ, ਇਸ ਕਰਕੇ ਇੱਕ ਤੁਰੰਤ ਹੱਲ੍ਹ ਜ਼ਰੂਰੀ ਸੀ”।ਪੈਨ ਨੇ ਦੱਸਿਆ ਕਿ ਆਰਜ਼ੀ ਇਕਰਾਰਨਾਮੇ ਦੀ ਮਨਜ਼ੂਰੀ ਅਸਫਲ ਹੋਣ ਦੀ ਸਥਿਤੀ ਵਿਚ ਵੀ ਦੋਵੇਂ ਪਾਰਟੀ ਸਮਝੌਤਾ ਤਿਆਰ ਕਰਨ ਸਬੰਧੀ ਆਰਬਿਟ੍ਰੇਸ਼ਨ ਲਈ ਸਹਿਮਤ ਹਨ, ਇਸ ਕਰਕੇ ਇਸ ਸਬੰਧ ਵਿਚ ਅੱਗੇ ਕੋਈ ਹੋਰ ਹੜਤਾਲ ਨਹੀਂ ਹੋਵੇਗੀ।

Spread the love