ਸਕਾਟਲੈਂਡ ਦੇ ਫਸਟ ਮਨਿਸਟਰ ਨੇ ਕਿਹਾ ਹੈ ਕਿ ਉਹ ਭਾਰਤ ਦੀ ਜੇਲ੍ਹ ਵਿੱਚ ਲੰਬੇ ਸਮੇਂ ਤੋਂ ਬੰਦ ਸਕਾਟਿਸ਼ ਸਿੱਖ ਵਿਅਕਤੀ ਦੀ ਨਜ਼ਰਬੰਦੀ ਨੂੰ ਲੈ ਕੇ ‘ਬਹੁਤ ਚਿੰਤਤ’ ਹਨ।ਇਸ ਦੇ ਨਾਲ ਹੀ ਫਸਟ ਮਨਿਸਟਰ ਜੌਹਨ ਸਵਿਨੀ ਨੇ ਜਗਤਾਰ ਸਿੰਘ ਜੌਹਲ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ। ਜਗਤਾਰ ਜੌਹਲ ਨੂੰ ਸੱਤ ਸਾਲਾਂ ਤੋਂ ਕਥਿਤ ਦਹਿਸ਼ਤ ਵਾਲੀਆਂ ਗਤੀਵਿਧੀਆਂ ਦੇ ਇਲਜ਼ਾਮਾਂ ਹੇਠ ਭਾਰਤ ਵਿੱਚ ਨਜ਼ਰਬੰਦ ਕੀਤਾ ਗਿਆ ਹੈ।ਐੱਫਐੱਮ ਨੇ ਜਗਤਾਰ ਸਿੰਘ ਦੇ ਭਰਾ ਗੁਰਪ੍ਰੀਤ ਸਿੰਘ ਜੌਹਲ ਨਾਲ ਸਕਾਟਿਸ਼ ਪਾਰਲੀਮੈਂਟ ਵਿੱਚ ਮੀਟਿੰਗ ਦੌਰਾਨ ਇਸ ਬਾਰੇ ਗੱਲਬਾਤ ਕੀਤੀ ਹੈ।ਗੁਰਪ੍ਰੀਤ ਸਿੰਘ ਨੇ ਕਿਹਾ ਕਿ ਯੂਕੇ ਸਰਕਾਰ ਦੀ ਇਹ ਕਾਰਵਾਈ ਕਰਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਸ ਦੇ ਭਰਾ ਨੂੰ ਘਰ ਲੈ ਕੇ ਆਉਣ।ਮੀਟਿੰਗ ਤੋਂ ਬਾਅਦ ਫਸਟ ਮਨਿਸਟਰ ਨੇ ਕਿਹਾ,“ਮੈਂ ਇਸ ਗੱਲ ਤੋਂ ਬਹੁਤ ਚਿੰਤਤ ਹਾਂ ਕਿ ਜਗਤਾਰ ਸਿੰਘ ਜੌਹਲ ਨੂੰ ਲਗਾਤਾਰ ਨਜ਼ਰਬੰਦ ਕੀਤਾ ਹੋਇਆ ਹੈ ਤੇ ਕੈਦ ਦੌਰਾਨ ਉਸ ਨਾਲ ਬਦਸਲੂਕੀ ਤੇ ਤਸ਼ੱਦਦ ਕੀਤਾ ਜਾ ਰਿਹਾ ਹੈ।”“ਬਿਨਾਂ ਕਿਸੇ ਤਰਕ ਦੇ ਕੀਤੀ ਨਜ਼ਰਬੰਦੀ ਬਾਰੇ ਯੂਐੱਨ ਵਰਕਿੰਗ ਗਰੁੱਪ ਦੀਆਂ ਸਿਫਾਰਸ਼ਾਂ ’ਤੇ ਜਗਤਾਰ ਸਿੰਘ ਨੂੰ ਤੁਰੰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ।”ਵਿਦੇਸ਼ਾਂ ਵਿੱਚ ਨਜ਼ਰਬੰਦ ਬ੍ਰਿਟਿਸ਼ ਨਾਗਰਿਕਾਂ ਦੇ ਕੇਸਾਂ ਦਾ ਪ੍ਰਬੰਧ ਯੂਕੇ ਸਰਕਾਰ ਵੱਲੋਂ ਦੇਖਿਆ ਜਾਂਦਾ ਹੈ।ਸਵਿਨੀ ਨੇ ਕਿਹਾ ਕਿ ਉਨ੍ਹਾਂ ਦੀ ਸਕਾਟਿਸ਼ ਸਰਕਾਰ ਜਗਤਾਰ ਸਿੰਘ ਜੌਹਲ ਦੀ ਰਿਹਾਈ ਲਈ ਹਰ ਪੱਧਰ ’ਤੇ ਫੌਰਨਰ, ਕਾਮਨਵੈਲਥ ਐਂਡ ਡਿਪੈਲਮੈਂਟ ਆਫਿਸ (ਐੱਫਸੀਡੀਓ) ਅਤੇ ਯੂਕੇ ਸਰਕਾਰ ’ਤੇ ਜ਼ੋਰ ਪਾਉਣ ਲਈ ਕਾਰਵਾਈ ਜਾਰੀ ਰੱਖੇਗੀ।