ਰਾਹੁਲ ਗਾਂਧੀ ਕਿਹੜੀ ਸੀਟ ਛੱਡਣਗੇ, ‘ਰਾਏਬਰੇਲੀ ਜਾਂ ਵਾਇਨਾਡ

ਲੋਕ ਸਭਾ ਚੋਣਾਂ ‘ਚ ਵਾਇਨਾਡ ਅਤੇ ਰਾਏਬਰੇਲੀ ਦੋਵੇਂ ਸੀਟਾਂ ਜਿੱਤਣ ਵਾਲੇ ਰਾਹੁਲ ਗਾਂਧੀ ‘ਤਿੰਨ-ਚਾਰ ਦਿਨਾਂ’ ‘ਚ ਫੈਸਲਾ ਕਰ ਲੈਣਗੇ ਕਿ ਉਹ ਆਉਣ ਵਾਲੀ 18ਵੀਂ ਲੋਕ ਸਭਾ ‘ਚ ਦੋ ਸੀਟਾਂ ‘ਚੋਂ ਕਿਸ ਦੀ ਨੁਮਾਇੰਦਗੀ ਕਰਨਗੇ। ਪਾਰਟੀ ਦੇ ਸੀਨੀਅਰ ਨੇਤਾ ਕੇਸੀ ਵੇਣੂਗੋਪਾਲ ਨੇ ਕਿਹਾ ਕਿ ਕਿਸੇ ਵੀ ਹਾਲਤ ਵਿੱਚ 17 ਜੂਨ ਤੋਂ ਪਹਿਲਾਂ ਫੈਸਲਾ ਲੈਣਾ ਹੋਵੇਗਾ ਕਿਉਂਕਿ 18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ 15 ਜੂਨ ਦੇ ਆਸਪਾਸ ਸ਼ੁਰੂ ਹੋਣ ਦੀ ਸੰਭਾਵਨਾ ਹੈ।ਵੇਣੂਗੋਪਾਲ ਨੇ ਪੱਤਰਕਾਰਾਂ ਨੂੰ ਕਿਹਾ “ਬੇਸ਼ੱਕ, ਇਹ ਫੈਸਲਾ 17 ਤਰੀਕ ਤੋਂ ਪਹਿਲਾਂ ਲਿਆ ਜਾਣਾ ਚਾਹੀਦਾ ਹੈ … ਇਹ ਤਿੰਨ ਤੋਂ ਚਾਰ ਦਿਨਾਂ ਵਿੱਚ ਆ ਜਾਵੇਗਾ।” ਕਾਂਗਰਸ ਜਨਰਲ ਸਕੱਤਰ ਕਾਂਗਰਸ ਵਰਕਿੰਗ ਕਮੇਟੀ (CWC) ਦੀ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।

Spread the love