ਕੌਣ ਬਣਿਆ ਇਮਰਾਨ ਖ਼ਾਨ ਦਾ ਉੱਤਰਾਧਿਕਾਰੀ

ਅੱਜ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੀ ਅੰਤਰ-ਪਾਰਟੀ ਚੋਣਾਂ ਤੋਂ ਬਾਅਦ ਬੈਰਿਸਟਰ ਗੌਹਰ ਅਲੀ ਖਾਨ ਨੂੰ ਬਿਨਾਂ ਵਿਰੋਧ ਦੇ ਨਵੇਂ ਚੇਅਰਮੈਨ ਚੁਣ ਲਿਆ ਗਿਆ। ਪੀਟੀਆਈ ਦੇ ਮੁਖੀ ਇਮਰਾਨ ਖ਼ਾਨ ਨੇ ਗੌਹਰ ਖ਼ਾਨ ਨੂੰ ਆਪਣੇ ਉੱਤਰਾਧਿਕਾਰੀ ਲਈ ਨਾਮਜ਼ਦ ਕੀਤਾ ਸੀ ਕਿਉਂਕਿ ਉਹ ਤੋਸ਼ਾਖਾਨਾ ਮਾਮਲੇ ਵਿੱਚ ਅਯੋਗ ਕਰਾਰ ਦਿੱਤੇ ਜਾਣ ਕਾਰਨ ਚੋਣ ਲੜਨ ਵਿੱਚ ਅਸਮਰੱਥ ਸੀ। ਪਾਰਟੀ ਦੇ ਮੁੱਖ ਚੋਣ ਕਮਿਸ਼ਨਰ ਨਿਆਜ਼ੁੱਲਾ ਨਿਆਜ਼ੀ ਨੇ ਨਤੀਜਿਆਂ ਦਾ ਐਲਾਨ ਕਰਦੇ ਹੋਏ ਪੇਸ਼ਾਵਰ ਵਿੱਚ ਕਿਹਾ ਕਿ ਉਮਰ ਅਯੂਬ ਖਾਨ ਨੂੰ ਵੀ ਬਿਨਾਂ ਵਿਰੋਧ ਪਾਰਟੀ ਦਾ ਕੇਂਦਰੀ ਜਨਰਲ ਸਕੱਤਰ ਚੁਣਿਆ ਗਿਆ। ਅਲੀ ਅਮੀਨ ਗੰਡਾਪੁਰ ਅਤੇ ਯਾਸਮੀਨ ਰਾਸ਼ਿਦ ਨੂੰ ਕ੍ਰਮਵਾਰ ਖੈਬਰ ਪਖਤੂਨਖਵਾ ਅਤੇ ਪੰਜਾਬ ਵਿੱਚ ਪਾਰਟੀ ਦੇ ਸੂਬਾਈ ਪ੍ਰਧਾਨ ਵਜੋਂ ਚੁਣਿਆ ਗਿਆ ਹੈ।

Spread the love