ਜਿਵੇਂ ਹੀ ਜੇਰਾਡ ਇਸਾਕਮੈਨ ਨੇ ਹੈਚ ਤੋਂ ਪੈਰ ਬਾਹਰ ਕੱਢਿਆ ਤਾਂ ਕੰਟਰੋਲ ਰੂਮ ਤਾੜੀਆਂ ਤੇ ਕਿਲਕਾਰੀਆਂ ਨਾਲ ਗੂੰਜ ਉੱਠਿਆ।ਇੱਕ ਖਰਬਪਤੀ ਅਤੇ ਇੰਜੀਨੀਅਰ ਪੁਲਾੜ ਵਿੱਚ ਸਭ ਤੋਂ ਖ਼ਤਰਨਾਕ ਸਰਗਰਮੀ— ਪੁਲਾੜ ਵਿੱਚ ਤੁਰਨ ਵਾਲੇ ਪਹਿਲੇ ਗੈਰ-ਪੇਸ਼ੇਵਰ ਵਿਅਕਤੀ ਬਣ ਗਏ ਹਨ।ਜੇਰਾਜ ਇਸਾਕਮੈਨ ਅਤੇ ਸਾਰ੍ਹਾ ਗਿਲਸ ਸਪੇਸ-ਐਕਸ ਦੇ ਪੁਲਾੜ ਵਾਹਨ ਵਿੱਚੋਂ ਬਾਹਰ ਨਿਕਲੇ। ਵਿਸ਼ੇਸ਼ ਤੌਰ ’ਤੇ ਤਿਆਰ ਸੂਟ ਪਾ ਕੇ ਉਹ ਕਰੀਬ 15 ਮਿੰਟ ਵਾਹਨ ਤੋਂ ਦੂਰ ਰਹੇ।ਇਸਾਕ ਨੇ ਬਾਹਰ ਖੁਸ਼ੀ ਵਿੱਚ ਕਿਹਾ, “ਪਿੱਛੇ ਘਰ ਵਿੱਚ ਸਾਡੇ ਕੋਲ ਕਰਨ ਲਈ ਬਹੁਤ ਕੰਮ ਹੁੰਦਾ ਹੈ ਪਰ ਇੱਥੋਂ ਧਰਤੀ ਇੱਕ ਪਰਫੈਕਟ ਦੁਨੀਆਂ ਲਗਦੀ ਹੈ।”ਇਸ ਉਡਾਣ ਲਈ ਇਸਾਕ ਨੇ ਹੀ ਪੈਸੇ ਦਿੱਤੇ ਸਨ। ਪਰ ਇਸ ਤੋਂ ਪਹਿਲਾਂ ਸਰਕਾਰੀ ਪੈਸੇ ਨਾਲ ਚੱਲਣ ਵਾਲੀਆਂ ਪੁਲਾੜ ਏਜੰਸੀਆਂ ਦੇ ਲੋਕਾਂ ਨੇ ਸਪੇਸ ਵਾਕ ਕੀਤੀ ਹੈ।ਪ੍ਰਸਾਰਿਤ ਕੀਤੀਆਂ ਗਈਆਂ ਤਸਵੀਰਾਂ ਵਿੱਚ ਵਿੱਚ ਦੇਖਿਆ ਗਿਆ ਕਿ ਦੋ ਜਣੇ ਚਿੱਟੇ ਡਰੈਗਨ ਕੈਪਸੂਲ ਵਿੱਚੋਂ ਨਿਕਲੇ ਅਤੇ ਧਰਤੀ ਤੋਂ 435 ਮੀਲ ਦੀ ਉਚਾਈ ਉੱਤੇ ਝੂਲਣ ਲੱਗੇ।