ਚੈੱਕ ਗਣਰਾਜ ਦੀ ਬਾਰਬੋਰਾ ਕ੍ਰੇਜਿਸਿਕੋਵਾ ਨੇ ਸਨਿਚਰਵਾਰ ਨੂੰ ਵਿੰਬਲਡਨ ਮਹਿਲਾ ਸਿੰਗਲਜ਼ ਦੇ ਫਾਈਨਲ ’ਚ ਜੈਸਮੀਨ ਪਾਓਲਿਨੀ ਨੂੰ ਹਰਾ ਕੇ ਵਿੰਬਲਡਨ ਖਿਤਾਬ ਅਪਣੇ ਨਾਂ ਕੀਤਾ ਅਤੇ ਅਪਣੀ ਦੂਜੀ ਗ੍ਰੈਂਡ ਸਲੈਮ ਟਰਾਫੀ ਜਿੱਤੀ।ਤਿੰਨ ਸਾਲ ਪਹਿਲਾਂ ਕ੍ਰੇਜਿਸਿਕੋਵਾ ਨੇ 2021 ’ਚ ਫ੍ਰੈਂਚ ਓਪਨ ’ਚ ਪਹਿਲਾ ਗ੍ਰੈਂਡ ਸਲੈਮ ਖਿਤਾਬ ਜਿੱਤਿਆ ਸੀ। ਉਦੋਂ ਇਸ 28 ਸਾਲ ਦੀ ਖਿਡਾਰਨ ਨੂੰ ਸੀਡ ਨਹੀਂ ਦਿਤੀ ਗਈ ਸੀ। ਉਹ ਇਸ ਸੀਜ਼ਨ ’ਚ ਪਿੱਠ ਦੀ ਸੱਟ ਕਾਰਨ ਆਲ ਇੰਗਲੈਂਡ ਕਲੱਬ ’ਚ 32 ਸੀਡਾਂ ’ਚੋਂ 31ਵੇਂ ਸਥਾਨ ’ਤੇ ਸੀ।ਕ੍ਰੇਜਿਸਿਕੋਵਾ ਨੇ ਫਾਈਨਲ ’ਚ ਪਾਓਲਿਨੀ ਨੂੰ 6-2, 2-6, 6-4 ਨਾਲ ਹਰਾ ਕੇ ਆਲ ਇੰਗਲੈਂਡ ਕਲੱਬ ’ਤੇ ਅਣਕਿਆਸੀ ਜਿੱਤ ਦਰਜ ਕੀਤੀ।