ਨਸ਼ਾ ਤਸਕਰ ਨਾਲ ਮਹਿਲਾ ਕਾਂਸਟੇਬਲ ਗ੍ਰਿਫਤਾਰ,ਸੋਸ਼ਲ ਮੀਡੀਆ ਤੇ ਅਕਸਰ ਚਰਚਾ ‘ਚ ਰਹਿਦੀ ਹੈ ਇਹ ਅਧਿਕਾਰੀ

ਗੁਜਰਾਤ ਦੇ ਕੱਛ ਵਿੱਚ ਪੁਲਿਸ ਨੇ ਸੀਆਈਡੀ ਵਿੱਚ ਤਾਇਨਾਤ ਇੱਕ ਮਹਿਲਾ ਕਾਂਸਟੇਬਲ ਨੂੰ ਗ੍ਰਿਫ਼ਤਾਰ ਕੀਤਾ ਹੈ। ਇੱਕ ਮਹਿਲਾ ਅਧਿਕਾਰੀ ਵੀ ਸ਼ਰਾਬ ਦੀ ਤਸਕਰੀ ਕਰਦੀ ਫੜੀ ਗਈ ਹੈ। ਔਰਤ ਦੇ ਨਾਲ ਇੱਕ ਸ਼ਰਾਬ ਤਸਕਰ ਵੀ ਸੀ।ਗੁਜਰਾਤ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕਾਰ ਵਿੱਚ ਸ਼ਰਾਬ ਦੀ ਤਸਕਰੀ ਕੀਤੀ ਜਾ ਰਹੀ ਹੈ। ਅਜਿਹੇ ‘ਚ ਜਦੋਂ ਪੁਲਸ ਨੇ ਜਾਂਚ ਕੀਤੀ ਤਾਂ ਭਚਾਊ ਨੇੜੇ ਇਕ ਸਫੇਦ ਰੰਗ ਦਾ ਥਾਰ ਦੇਖਿਆ ਗਿਆ। ਜਦੋਂ ਪੁਲੀਸ ਨੇ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਡਰਾਈਵਰ ਕਾਰ ਭਜਾ ਕੇ ਫਰਾਰ ਹੋ ਗਿਆ। ਇਸ ਦੌਰਾਨ ਉਹ ਪੁਲਸ ਵਾਲਿਆਂ ‘ਤੇ ਵੀ ਗੱਡੀ ਚੜਾਉਣ ਦੀ ਕੋਸ਼ਿਸ਼ ਕਰਨ ਲੱਗਾ। ਪਰ ਫਿਰ ਉਹ ਭੱਜ ਗਿਆ। ਇਸ ਤੋਂ ਬਾਅਦ ਤੇਜ਼ ਰਫ਼ਤਾਰ ਨਾਲ ਦੌੜ ਰਹੀ ਸਫ਼ੈਦ ਰੰਗ ਦੀ ਥਾਰ ਨੂੰ ਪੁਲੀਸ ਨੇ ਅਗਲੇ ਚੈਕਿੰਗ ਪੁਆਇੰਟ ’ਤੇ ਕਾਬੂ ਕਰ ਲਿਆ। ਜਿਵੇਂ ਹੀ ਥਾਰ ਨੂੰ ਰੋਕ ਕੇ ਅੰਦਰ ਦੇਖਿਆ ਤਾਂ ਗੁਜਰਾਤ ਦੇ ਪੂਰਬੀ ਕੱਛ ਵਿੱਚ ਸੀਆਈਡੀ ਵਿੱਚ ਤਾਇਨਾਤ ਇੱਕ ਮਹਿਲਾ ਕਾਂਸਟੇਬਲ ਕਾਰ ਦੇ ਅੰਦਰ ਨਜ਼ਰ ਆਈ। ਉਸ ਦੇ ਨਾਲ ਯੁਵਰਾਜ ਸਿੰਘ ਨਾਂ ਦਾ ਸ਼ਰਾਬ ਤਸਕਰ ਵੀ ਸੀ। ਦੋਵੇਂ ਥਾਰ ਤੋਂ ਸ਼ਰਾਬ ਦੀ ਤਸਕਰੀ ਕਰ ਰਹੇ ਸਨ। ਦੋਵਾਂ ਮੁਲਜ਼ਮਾਂ ਕੋਲੋਂ ਪੁਲੀਸ ਨੇ ਥਾਰ ਅਤੇ ਸ਼ਰਾਬ ਵੀ ਬਰਾਮਦ ਕੀਤੀ ਹੈ।

Spread the love