ਹੇਅਰ ਡਰਾਇਰ ‘ਚ ਧਮਾ.ਕਾ ਹੋਣ ਕਾਰਨ ਔਰਤ ਨੇ ਗਵਾਏ ਦੋਵੇਂ ਹੱਥ

ਕਰਨਾਟਕ ‘ਚ ਹੇਅਰ ਡਰਾਇਰ ‘ਚ ਧਮਾ.ਕਾ ਹੋਣ ਕਾਰਨ ਸਾਬਕਾ ਫੌਜੀ ਦੀ ਪਤਨੀ ਨਾ ਸਿਰਫ ਗੰਭੀਰ ਰੂਪ ‘ਚ ਜ਼ਖਮੀ ਹੋ ਗਈ, ਸਗੋਂ ਧਮਾਕੇ ‘ਚ ਉਸ ਦੇ ਦੋਵੇਂ ਹੱਥ ਵੀ ਕੱਟੇ ਗਏ। ਪੀੜਤ ਔਰਤ ਦੀ ਪਛਾਣ ਬਸਮਾ ਯਾਰਨਾਲ ਵਜੋਂ ਹੋਈ ਹੈ। ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ‘ਚ ਜੁਟੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਹੇਅਰ ਡਰਾਇਰ ‘ਚ ਧਮਾਕਾ ਹੋਇਆ ਸੀ, ਉਸ ਦੀ ਡਿਲੀਵਰੀ ਕੁਝ ਦਿਨ ਪਹਿਲਾਂ ਹੀ ਹੋਈ ਸੀ। ਇਹ ਇੱਕ ਪ੍ਰਾਈਵੇਟ ਕੋਰੀਅਰ ਕੰਪਨੀ ਦੁਆਰਾ ਡਿਲੀਵਰ ਕੀਤਾ ਗਿਆ ਸੀ. ਇਸ ਕੰਪਨੀ ਦੇ ਪਾਰਸਲ ‘ਤੇ ਸ਼ਸ਼ੀਕਲਾ ਦਾ ਨਾਂ ਅਤੇ ਮੋਬਾਈਲ ਨੰਬਰ ਲਿਖਿਆ ਹੋਇਆ ਸੀ।ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਹੇਅਰ ਡਰਾਇਰ ਵਿਸ਼ਾਖਾਪਟਨਮ ਵਿੱਚ ਬਣਾਇਆ ਗਿਆ ਸੀ ਅਤੇ ਬਾਗਲਕੋਟ ਤੋਂ ਭੇਜਿਆ ਗਿਆ ਸੀ। ਪੁਲਿਸ ਇਸ ਪੂਰੇ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਵੀ ਜਾਂਚ ਕਰ ਰਹੀ ਹੈ।

Spread the love