Women’s T20 World Cup : ਨਿਊਜ਼ੀਲੈਂਡ ਪਹਿਲੀ ਵਾਰੀ ਬਣਿਆ ਵਿਸ਼ਵ ਚੈਂਪੀਅਨ

ਨਿਊਜ਼ੀਲੈਂਡ ਨੇ ਐਤਵਾਰ ਨੂੰ ਮਹਿਲਾ ਟੀ-20 ਵਿਸ਼ਵ ਕੱਪ ਦੇ ਫਾਈਨਲ ’ਚ ਦਖਣੀ ਅਫਰੀਕਾ ਨੂੰ 32 ਦੌੜਾਂ ਨਾਲ ਹਰਾ ਕੇ ਪਹਿਲੀ ਵਾਰ ਖਿਤਾਬ ਜਿੱਤ ਲਿਆ ਹੈ। ਤਜਰਬੇਕਾਰ ਅਮੇਲੀਆ ਕੇਰ (43) ਅਤੇ ਬਰੂਕ ਹੈਲੀਡੇ (38) ਦੀ ਚੌਥੀ ਵਿਕਟ ਲਈ 44 ਗੇਂਦਾਂ ’ਚ 57 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ ਨਿਊਜ਼ੀਲੈਂਡ ਨੇ ਐਤਵਾਰ ਨੂੰ ਇੱਥੇ ਮਹਿਲਾ ਟੀ-20 ਵਿਸ਼ਵ ਕੱਪ ਦੇ ਫਾਈਨਲ ਮੈਚ ’ਚ ਦਖਣੀ ਅਫਰੀਕਾ ਵਿਰੁਧ ਪੰਜ ਵਿਕਟਾਂ ’ਤੇ 158 ਦੌੜਾਂ ਬਣਾਈਆਂ।ਇਸ ਤੋਂ ਬਾਅਦ ਅਮੇਲੀਆ ਕੇਰ ਅਤੇ ਰੋਜ਼ਮੈਰੀ ਮੇਅਰ ਨੇ ਅਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਤਿੰਨ-ਤਿੰਨ ਵਿਕਟਾਂ ਲੈ ਕੇ ਦੱਖਣੀ ਅਫਰੀਕਾ ਨੂੰ ਨੌਂ ਵਿਕਟਾਂ ’ਤੇ 126 ਦੌੜਾਂ ’ਤੇ ਰੋਕ ਦਿਤਾ ਅਤੇ ਫ਼ਾਈਨਲ ਮੈਚ 32 ਦੌੜਾਂ ਨਾਲ ਜਿੱਤ ਲਿਆ। ਦੱਖਣੀ ਅਫਰੀਕਾ ਲਈ ਕਪਤਾਨ ਲੌਰਾ ਵੋਲਵੂਰਟ ਨੇ 33 ਦੌੜਾਂ ਬਣਾਈਆਂ।

Spread the love