ਅਮਰੀਕਾ ਵੱਲੋਂ ਲਗਾਏ ਕਤਲ ਦੀ ਸਾਜ਼ਿਸ਼ ਦੇ ਦੋਸ਼ਾਂ ਮਗਰੋਂ ਭਾਰਤ ਦੇ ‘ਲਹਿਜੇ ‘ਚ ਬਦਲਾਅ’: ਟ੍ਰੂਡੋ

ਅਮਰੀਕਾ ਵੱਲੋਂ ਲਗਾਏ ਕਤਲ ਦੀ ਸਾਜ਼ਿਸ਼ ਦੇ ਦੋਸ਼ਾਂ ਮਗਰੋਂ ਭਾਰਤ ਦੇ ‘ਲਹਿਜੇ ‘ਚ ਬਦਲਾਅ’: ਟ੍ਰੂਡੋ

ਪ੍ਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਕਿਹਾ ਕਿ ਅਮਰੀਕਾ ਵੱਲੋਂ ਭਾਰਤ ਨੂੰ ਅਮਰੀਕਾ ਦੀ ਧਰਤੀ ‘ਤੇ ਸਿੱਖ ਵੱਖਵਾਦੀ ਲੀਡਰ ਨੂੰ ਮਾਰਨ ਦੀ ਨਾਕਾਮ ਸਾਜ਼ਿਸ਼ ਵਿੱਚ ਸ਼ਾਮਲ ਹੋਣ ਬਾਰੇ ਚੇਤਾਵਨੀ ਦਿੱਤੇ ਜਾਣ ਤੋਂ ਬਾਅਦ ਉਹ ਕੈਨੇਡਾ ਨਾਲ ਭਾਰਤ ਦੇ ਲਹਿਜੇ ਵਿੱਚ ਬਦਲਾਅ ਮਹਿਸੂਸ ਕਰਦੇ ਹਨ।

ਸੀਬੀਸੀ ਨਿਊਜ਼ ਨਾਲ ਹਰ ਸਾਲ ਦੇ ਅੰਤ ਵਿਚ ਦਿੱਤੇ ਜਾਣ ਵਾਲੇ (end-of-year) ਇੰਟਰਵਿਊ ਵਿਚ ਟ੍ਰੂਡੋ ਨੇ ਇਹ ਟਿੱਪਣੀ ਕੀਤੀ।

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਟ੍ਰੂਡੋ ਵੱਲੋਂ 18 ਸਤੰਬਰ ਨੂੰ ਹਾਊਸ ਔਫ਼ ਕੌਮਨਜ਼ ਵਿੱਚ, ਸਰੀ ਦੇ ਇੱਕ ਗੁਰਦੁਆਰੇ ਦੇ ਬਾਹਰ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਝਰ ਦੇ ਕਤਲ ਨਾਲ ਭਾਰਤ ਨੂੰ ਜੋੜਨ ਵਾਲੀ ਭਰੋਸੇਯੋਗ ਖੁਫੀਆ ਜਾਣਕਾਰੀ ਹੋਣ ਦੇ ਦੋਸ਼ਾਂ ਦੀ ਨਿੰਦਾ ਕੀਤੀ ਸੀ ਅਤੇ ਕੈਨੇਡਾ ਦੇ ਦਾਅਵਿਆਂ ਨੂੰ ਨਕਾਰਦਿਆਂ ਸਖ਼ਤ ਪ੍ਰਤਿਕਿਰਿਆ ਦਿੱਤੀ ਸੀ।

ਪਿਛਲੇ ਹਫ਼ਤੇ ਅਮਰੀਕਾ ਦੀ ਅਦਾਲਤ ਵਿਚ ਦਾਇਰ ਦਸਤਾਵੇਜ਼ਾਂ ਵਿਚ ਦੋਸ਼ ਲਗਾਇਆ ਗਿਆ ਕਿ ਭਾਰਤ ਸਰਕਾਰ ਦੇ ਏਜੰਟਾਂ ਨੇ ਨਿਊ ਯੌਰਕ ਵਿਚ ਕਤਲ ਦੀ ਸਾਜ਼ਿਸ਼ ਰਚੀ ਸੀ। ਅਦਾਲਤੀ ਦਸਤਾਵੇਜ਼ਾਂ ਵਿਚ ਕਿਹਾ ਗਿਆ ਹੈ ਕਿ ਅਮਰੀਕੀ ਅਧਿਕਾਰੀਆਂ ਨੇ ਅਮਰੀਕੀ ਧਰਤੀ ਦੇ ਇੱਕ ਸਿੱਖ ਵੱਖਵਾਦੀ ਵਿਅਕਤੀ ਦੀ ਕਤਲ ਦੀ ਸਾਜ਼ਿਸ਼ ਨੂੰ ਨਾਕਾਮ ਕੀਤਾ ਜਿਸਨੂੰ ਭਾਰਤ ਨਾਲ ਜੁੜੇ ਵਿਅਕਤੀ ਨੇ ਨਿਰਦੇਸ਼ਿਤ ਕੀਤਾ ਸੀ – ਅਤੇ ਇਸਦੇ ਤਾਰ ਨਿੱਝਰ ਦੇ ਕਤਲ ‘ਤੇ ਕੁਝ ਹੋਰ ਕੈਨੇਡੀਅਨਜ਼ ਦੇ ਕਤਲ ਦੀ ਸਾਜ਼ਿਸ਼ ਨਾਲ ਵੀ ਜੁੜਦੇ ਹਨ।

ਪਿਛਲੇ ਹਫ਼ਤੇ, ਟ੍ਰੂਡੋ ਨੇ ਕਿਹਾ ਕਿ ਸੀ ਉਹਨਾਂ ਨੇ ਭਾਰਤ ਨੂੰ ਠੱਲ ਪਾਉਣ ਲਈ ਅਤੇ ਕੈਨੇਡੀਅਨ ਧਰਤੀ ‘ਤੇ ਹੋਰ ਹਮਲੇ ਕਰਨ ਬਾਰੇ ਸੋਚ ਰਹੇ ਹੋ ਸਕਦੇ ਕਿਸੇ ਵੀ ਭਾਰਤੀ ਏਜੰਟ ਨੂੰ ਰੋਕਣ ਲਈ, ਕਈ ਹਫ਼ਤਿਆਂ ਦੀ ਬੇਕਾਰ ਸ਼ਾਂਤ ਕੂਟਨੀਤੀ ਤੋਂ ਬਾਅਦ ਜਨਤਕ ਤੌਰ ‘ਤੇ ਭਾਰਤ ‘ਤੇ ਦੋਸ਼ ਲਾਏ ਸਨ।

ਹਾਲਾਂਕਿ ਮੋਦੀ ਇਸ ਮੁੱਦੇ ਤੋਂ ਪਰਾਂ ਰਹੇ ਹਨ, ਪਰ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਸਣੇ ਹੋਰ ਭਾਰਤੀ ਅਧਿਕਾਰੀਆਂ ਨੇ ਸ਼ੁਰੂਆਤ ਵਿਚ ਕਿਹਾ ਸੀ ਕਿ ਕੈਨੇਡਾ ਬੇਕਾਰ ਦਾਅਵੇ ਕਰ ਰਿਹਾ ਹੈ ਅਤੇ ਉਸ ਕੋਲ ਇਨ੍ਹਾਂ ਦੋਸ਼ਾਂ ਬਾਬਤ ਕੋਈ ਸਬੂਤ ਨਹੀਂ ਹਨ।

ਪਰ ਜਦੋਂ ਮੋਦੀ ਸਰਕਾਰ ਨੇ ਇਸ ਵਿਵਾਦ ‘ਤੇ ਹੋਰ ਜੀ-7 ਦੇਸ਼ਾਂ, ਖ਼ਾਸ ਤੌਰ ‘ਤੇ ਅਮਰੀਕਾ ਨੂੰ ਕੈਨੇਡਾ ਦੇ ਸਮਰਥਨ ਵਿਚ ਨਿੱਤਰਦਿਆਂ ਦੇਖਿਆ ਤਾਂ ਭਾਰਤ ਦਾ ਲਹਿਜਾ ਕੁਝ ਨਰਮ ਹੋਇਆ।

ਵ੍ਹਾਈਟ ਹਾਊਸ ਨੇ ਇਹ ਜਾਣਕਾਰੀ ਲੀਕ ਕੀਤੀ ਕਿ ਟ੍ਰੂਡੋ ਵੱਲੋਂ ਸਦਨ ਵਿੱਚ ਆਪਣੇ ਵਿਸਫੋਟਕ ਦੋਸ਼ ਲਗਾਉਣ ਤੋਂ ਇੱਕ ਹਫ਼ਤਾ ਪਹਿਲਾਂ, ਨਵੀਂ ਦਿੱਲੀ ਵਿੱਚ ਜੀ-20 ਸੰਮੇਲਨ ਦੌਰਾਨ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਮੋਦੀ ਨਾਲ ਸਿੱਧੇ ਤੌਰ ‘ਤੇ ਇਹ ਮੁੱਦਾ ਚੁੱਕਿਆ ਸੀ।ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਕਿਹਾ ਕਿ ਅਮਰੀਕਾ ਵੱਲੋਂ ਭਾਰਤ ਨੂੰ ਅਮਰੀਕਾ ਦੀ ਧਰਤੀ ‘ਤੇ ਸਿੱਖ ਵੱਖਵਾਦੀ ਲੀਡਰ ਨੂੰ ਮਾਰਨ ਦੀ ਨਾਕਾਮ ਸਾਜ਼ਿਸ਼ ਵਿੱਚ ਸ਼ਾਮਲ ਹੋਣ ਬਾਰੇ ਚੇਤਾਵਨੀ ਦਿੱਤੇ ਜਾਣ ਤੋਂ ਬਾਅਦ ਉਹ ਕੈਨੇਡਾ ਨਾਲ ਭਾਰਤ ਦੇ ਲਹਿਜੇ ਵਿੱਚ ਬਦਲਾਅ ਮਹਿਸੂਸ ਕਰਦੇ ਹਨ।

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਟ੍ਰੂਡੋ ਵੱਲੋਂ 18 ਸਤੰਬਰ ਨੂੰ ਹਾਊਸ ਔਫ਼ ਕੌਮਨਜ਼ ਵਿੱਚ, ਸਰੀ ਦੇ ਇੱਕ ਗੁਰਦੁਆਰੇ ਦੇ ਬਾਹਰ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਝਰ ਦੇ ਕਤਲ ਨਾਲ ਭਾਰਤ ਨੂੰ ਜੋੜਨ ਵਾਲੀ ਭਰੋਸੇਯੋਗ ਖੁਫੀਆ ਜਾਣਕਾਰੀ ਹੋਣ ਦੇ ਦੋਸ਼ਾਂ ਦੀ ਨਿੰਦਾ ਕੀਤੀ ਸੀ ਅਤੇ ਕੈਨੇਡਾ ਦੇ ਦਾਅਵਿਆਂ ਨੂੰ ਨਕਾਰਦਿਆਂ ਸਖ਼ਤ ਪ੍ਰਤਿਕਿਰਿਆ ਦਿੱਤੀ ਸੀ।

ਪਿਛਲੇ ਹਫ਼ਤੇ ਅਮਰੀਕਾ ਦੀ ਅਦਾਲਤ ਵਿਚ ਦਾਇਰ ਦਸਤਾਵੇਜ਼ਾਂ ਵਿਚ ਦੋਸ਼ ਲਗਾਇਆ ਗਿਆ ਕਿ ਭਾਰਤ ਸਰਕਾਰ ਦੇ ਏਜੰਟਾਂ ਨੇ ਨਿਊ ਯੌਰਕ ਵਿਚ ਕਤਲ ਦੀ ਸਾਜ਼ਿਸ਼ ਰਚੀ ਸੀ। ਅਦਾਲਤੀ ਦਸਤਾਵੇਜ਼ਾਂ ਵਿਚ ਕਿਹਾ ਗਿਆ ਹੈ ਕਿ ਅਮਰੀਕੀ ਅਧਿਕਾਰੀਆਂ ਨੇ ਅਮਰੀਕੀ ਧਰਤੀ ਦੇ ਇੱਕ ਸਿੱਖ ਵੱਖਵਾਦੀ ਵਿਅਕਤੀ ਦੀ ਕਤਲ ਦੀ ਸਾਜ਼ਿਸ਼ ਨੂੰ ਨਾਕਾਮ ਕੀਤਾ ਜਿਸਨੂੰ ਭਾਰਤ ਨਾਲ ਜੁੜੇ ਵਿਅਕਤੀ ਨੇ ਨਿਰਦੇਸ਼ਿਤ ਕੀਤਾ ਸੀ – ਅਤੇ ਇਸਦੇ ਤਾਰ ਨਿੱਝਰ ਦੇ ਕਤਲ ‘ਤੇ ਕੁਝ ਹੋਰ ਕੈਨੇਡੀਅਨਜ਼ ਦੇ ਕਤਲ ਦੀ ਸਾਜ਼ਿਸ਼ ਨਾਲ ਵੀ ਜੁੜਦੇ ਹਨ।

ਪਿਛਲੇ ਹਫ਼ਤੇ, ਟ੍ਰੂਡੋ ਨੇ ਕਿਹਾ ਕਿ ਸੀ ਉਹਨਾਂ ਨੇ ਭਾਰਤ ਨੂੰ ਠੱਲ ਪਾਉਣ ਲਈ ਅਤੇ ਕੈਨੇਡੀਅਨ ਧਰਤੀ ‘ਤੇ ਹੋਰ ਹਮਲੇ ਕਰਨ ਬਾਰੇ ਸੋਚ ਰਹੇ ਹੋ ਸਕਦੇ ਕਿਸੇ ਵੀ ਭਾਰਤੀ ਏਜੰਟ ਨੂੰ ਰੋਕਣ ਲਈ, ਕਈ ਹਫ਼ਤਿਆਂ ਦੀ ਬੇਕਾਰ ਸ਼ਾਂਤ ਕੂਟਨੀਤੀ ਤੋਂ ਬਾਅਦ ਜਨਤਕ ਤੌਰ ‘ਤੇ ਭਾਰਤ ‘ਤੇ ਦੋਸ਼ ਲਾਏ ਸਨ।ਉਸ ਸਮੇਂ ਜਨਤਾ ਨੂੰ ਇਹ ਨਹੀਂ ਪਤਾ ਸੀ ਕਿ ਅਮਰੀਕਾ ਇੱਕ ਸਿੱਖ ਕਾਰਕੁਨ ਅਤੇ ਕੈਨੇਡਾ-ਅਮਰੀਕਾ ਦੇ ਦੋਹਰੇ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਦੀ ਆਪਣੀ ਜਾਂਚ ਕਰ ਰਿਹਾ ਸੀ।

ਅਮਰੀਕੀ ਅਦਾਲਤ ਦੇ ਦਸਤਾਵੇਜ਼ਾਂ ਵਿਚ ਇਲਜ਼ਾਮ ਲਗਾਇਆ ਗਿਆ ਹੈ ਕਿ ਦਿੱਲੀ ਬੈਠੇ ਭਾਰਤੀ ਅਧਿਕਾਰੀਆਂ ਨੇ ਨਿਖਿਲ ਗੁਪਤਾ ਨਾਮ ਦੇ ਡਰੱਗ ਡੀਲਰ ਨੂੰ ਪੰਨੂੰ ਨੂੰ ਮਾਰਨ ਲਈ 100,000 ਡਾਲਰ ਦੀ ਫ਼ਿਰੌਤੀ ਦਿੱਤੀ ਸੀ।

ਅਦਾਲਤੀ ਦਸਤਾਵੇਜ਼ਾਂ ਅਨੁਸਾਰ ਅਮਰੀਕੀ ਅਧਿਕਾਰੀਆਂ ਨੇ ਨਿੱਖਿਲ ਗੁਪਤਾ ਅਤੇ ਭਾਰਤੀ ਅਧਿਕਾਰੀਆਂ ਦਰਮਿਆਨ ਹੋਣ ਵਾਲੀਆਂ ਟੈਲੀਫ਼ੋਨ ਕਾਲਾਂ ਅਤੇ ਵੀਡੀਓ ਕਾਨਫ਼੍ਰੰਸਾਂ ਸੁਣੀਆਂ ਜਿਸ ਵਿਚ ਉਹ ਦੋਵੇਂ ਪੰਨੂੰ ਨੂੰ ਮਾਰਨ ਦਾ ਪਲਾਨ ਕਰ ਰਹੇ ਸੀ, ਅਤੇ ਨਿੱਝਰ ਵੀ ਉਨ੍ਹਾਂ ਦੀ ਹਿੱਟ ਲਿਸਟ ‘ਤੇ ਸੀ।

ਦਸਤਾਵੇਜ਼ਾਂ ਅਨੁਸਾਰ, ਨਿੱਝਰ ਦੇ ਕਤਲ ਤੋਂ ਕੁਝ ਘੰਟਿਆਂ ਬਾਅਦ ਭਾਰਤ ਸਰਕਾਰ ਦੇ ਇੱਕ ਏਜੰਟ ਨੇ ਨਿਖਿਲ ਗੁਪਤਾ ਨੂੰ ਕ੍ਰਾਈਮ ਸੀਨ ਦੀ ਫੋਟੋ ਭੇਜੀ ਅਤੇ ਉਸਨੂੰ ਪਾਸੇ ਰਹਿਣ ਲਈ ਕਿਹਾ।

ਭਾਰਤ ਸਹਿਯੋਗ ਲਈ ਵਧੇਰੇ ਖੁੱਲ੍ਹਾ ਪ੍ਰਤੀਤ ਹੋ ਰਿਹੈ: ਟ੍ਰੂਡੋ

ਟ੍ਰੂਡੋ ਨੇ ਕਿਹਾ ਕਿ ਅਮਰੀਕਾ ਦੇ ਦੋਸ਼ਾਂ ਨੇ ਮੋਦੀ ਸਰਕਾਰ ਨੂੰ ਵਧੇਰੇ ਸੰਜੀਦਾ ਸੁਰ ਅਪਣਾਉਣ ਲਈ ਯਕੀਨ ਦਿਵਾਇਆ ਜਾਪਦਾ ਹੈ।

ਟ੍ਰੂਡੋ ਨੇ ਕਿਹਾ, ਮੈਨੂੰ ਲਗਦਾ ਹੈ ਕਿ ਹੁਣ ਇੱਕ ਸਮਝ ਦੀ ਸ਼ੁਰੂਆਤ ਹੈ ਕਿ ਉਹ ਇਸ ਤਰ੍ਹਾਂ ਰੌਲਾ ਪਾ ਕੇ ਪਾਸਾ ਨਹੀਂ ਵੱਟ ਸਕਦੇ ਅਤੇ ਹੁਣ ਇੱਕ ਤਰੀਕੇ ਨਾਲ ਸਹਿਯੋਗ ਦੀ ਗੁੰਜਾਇਸ਼ ਹੈ ਜਿਸ ਲਈ ਸ਼ਾਇਦ ਉਹ ਪਹਿਲਾਂ ਘੱਟ ਖੁੱਲ੍ਹੇ ਸਨ।

ਇੱਥੇ ਇੱਕ ਸਮਝ ਬਣੀ ਹੋ ਸਕਦੀ ਹੈ ਕਿ ਸ਼ਾਇਦ ਕੈਨੇਡਾ ਦੇ ਖ਼ਿਲਾਫ਼ ਹਮਲੇ ਕਰਨ ਨਾਲ ਇਹ ਸਮੱਸਿਆ ਦੂਰ ਨਹੀਂ ਹੋਵੇਗੀ।

ਅਮਰੀਕਾ ਦੇ ਦੋਸ਼ ਕੈਨੇਡਾ ਦੇ ਦੋਸ਼ਾਂ ਨਾਲੋਂ ਬਹੁਤ ਜ਼ਿਆਦਾ ਵਿਸਤ੍ਰਿਤ ਹਨ, ਅਤੇ ਇਸ ਮਾਮਲੇ ਵਿਚ ਸਬੂਤ ਵੀ ਵਧੇਰੇ ਪੇਸ਼ ਕਰਦੇ ਹਨ, ਜੋਕਿ ਇਸ ਤੱਥ ਨੂੰ ਦਰਸਾਉਂਦਾ ਹੈ ਕਿ ਅਮਰੀਕੀ ਅਪਰਾਧਿਕ ਜਾਂਚ ਵਧੇਰੇ ਐਡਵਾਂਸ ਸਟੇਜ ‘ਤੇ ਹੈ।

ਪਰ ਜਿੱਥੋਂ ਤੱਕ ਭਾਰਤ ਦਾ ਸਬੰਧ ਹੈ, ਮੁੱਖ ਅੰਤਰ ਸਿਰਫ਼ ਇਹ ਹੋ ਸਕਦਾ ਹੈ ਕਿ ਅਮਰੀਕਾ ਕੈਨੇਡਾ ਨਾਲੋਂ ਕਿਤੇ ਜ਼ਿਆਦਾ ਤਾਕਤਵਰ ਦੇਸ਼ ਹੈ – ਅਤੇ ਅਮਰੀਕਾ ਨਾਲ ਤਣਾਅ ਭਾਰਤ ਅਤੇ ਮੋਦੀ ਸਰਕਾਰ ਨੂੰ ਨੁਕਸਾਨ ਪਹੁੰਚਾਉਣ ਦੀ ਜ਼ਿਆਦਾ ਸੰਭਾਵਨਾ ਰੱਖਦਾ ਹੈ।ਅਮਰੀਕਾ ਨੇ ਕਥਿਤ ਕਤਲ ਦੀ ਸਾਜ਼ਿਸ਼ ਬਾਰੇ ਚਿੰਤਾ ਪ੍ਰਗਟਾਉਣਾ ਜਾਰੀ ਰੱਖਿਆ ਹੈ। ਇਹ ਮੁੱਦਾ ਪਿਛਲੇ ਹਫ਼ਤੇ ਐਫਬੀਆਈ ਦੇ ਡਾਇਰੈਕਟਰ ਕ੍ਰਿਸਟੋਫਰ ਰੇਅ ਦੇ ਦਿੱਲੀ ਦੌਰੇ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਦੁਬਾਰਾ ਗੱਲਬਾਤ ਦਾ ਵਿਸ਼ਾ ਬਣਿਆ ਸੀ।

29 ਨਵੰਬਰ ਨੂੰ, ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਐਲਾਨ ਕੀਤਾ ਸੀ ਕਿ ਉਸਨੇ ਪੰਨੂ ਮਾਮਲੇ ਦੀ ਜਾਂਚ ਲਈ ਇੱਕ ਉੱਚ-ਪੱਧਰੀ ਜਾਂਚ ਕਮਿਸ਼ਨ ਦੀ ਸਥਾਪਨਾ ਕੀਤੀ ਹੈ। ਇਕ ਬੁਲਾਰੇ ਨੇ ਦਾਅਵਾ ਕੀਤਾ ਕਿ ਕਮਿਸ਼ਨ ਨੇ 18 ਨਵੰਬਰ ਨੂੰ ਆਪਣਾ ਕੰਮ ਸ਼ੁਰੂ ਕਰ ਦਿੱਤਾ ਸੀ।ਹਾਲਾਂਕਿ ਅਮਰੀਕਾ ਅਤੇ ਕੈਨੇਡਾ ਦੋਵਾਂ ਨੇ ਭਾਰਤ ਨੂੰ ਜਾਂਚ ਵਿਚ ਸਹਿਯੋਗ ਕਰਨ ਲਈ ਆਖਿਆ ਹੈ ਪਰ ਦੋਵਾਂ ਦੇਸ਼ਾਂ ਦੇ ਅਧਿਕਾਰੀ ਨਿੱਜੀ ਤੌਰ ‘ਤੇ ਕਹਿੰਦੇ ਹਨ ਕਿ ਉਹ ਨਹੀਂ ਮੰਨਦੇ ਕਿ ਮੋਦੀ ਸਰਕਾਰ ਇਸ ਕਥਿਤ ਕਤਲੇਆਮ ਤੋਂ ਅਣਜਾਣ ਸੀ – ਜੋ ਕਿ ਇੱਕ ਰਾਜ-ਨਿਰਦੇਸ਼ਿਤ ਕਾਰਵਾਈ ਦੇ ਲੱਛਣਾਂ ਨੂੰ ਦਰਸਾਉਂਦਾ ਹੈ ਅਤੇ ਇਹ ਠੱਗ ਏਜੰਟਾਂ ਦਾ ਕੰਮ ਨਹੀਂ ਜਾਪਦਾ।

ਪਿਛਲੇ ਹਫ਼ਤੇ ਬਾਈਡਨ ਪ੍ਰਸ਼ਾਸਨ ਨੇ ਅਮਰੀਕੀ ਸੰਸਦ ਦੇ ਪੰਜ ਪ੍ਰਭਾਵਸ਼ਾਲੀ ਭਾਰਤੀ-ਅਮਰੀਕੀ ਮੈਂਬਰਾਂ ਦੇ ਇੱਕ ਸਮੂਹ ਸਮੋਸਾ ਕੌਕਸ ਨੂੰ ਇੱਕ ਗੁਪਤ ਜਾਣਕਾਰੀ ਦਿੱਤੀ। ਉਸ ਬ੍ਰੀਫ਼ਿੰਗ ਤੋਂ ਬਾਅਦ ਇਹਨਾਂ ਮੈਂਬਰਾਂ ਨੇ ਭਾਰਤ ਸਰਕਾਰ ਲਈ ਇੱਕ ਚਿਤਾਵਨੀ ਵੀ ਦਿੱਤੀ।

ਉਨ੍ਹਾਂ ਕਿਹਾ, ਸਾਡਾ ਮੰਨਣਾ ਹੈ ਕਿ ਅਮਰੀਕਾ-ਭਾਰਤ ਸਾਂਝੇਦਾਰੀ ਨੇ ਸਾਡੇ ਦੋਵਾਂ ਲੋਕਾਂ ਦੇ ਜੀਵਨ ‘ਤੇ ਸਾਰਥਕ ਪ੍ਰਭਾਵ ਪਾਇਆ ਹੈ। ਪਰ ਅਸੀਂ ਚਿੰਤਤ ਹਾਂ ਕਿ ਦੋਸ਼ ਵਿਚ ਦਰਸਾਈਆਂ ਗਈਆਂ ਗਤੀਵਿਧੀਆਂ, ਜੇ ਸਹੀ ਢੰਗ ਨਾਲ ਉਨ੍ਹਾਂ ਨਾਲ ਨਹੀਂ ਨਜਿੱਠਿਆ ਜਾਂਦਾ, ਤਾਂ ਇਸ ਬਹੁਤ ਹੀ ਮਹੱਤਵਪੂਰਨ ਸਾਂਝੇਦਾਰੀ ਨੂੰ ਡਾਢਾ ਨੁਕਸਾਨ ਪਹੁੰਚਾ ਸਕਦੀਆਂ ਹਨ।

ਟ੍ਰੂਡੋ ਨੇ ਆਪਣੇ ਇੰਟਰਵਿਊ ਵਿੱਚ ਭਾਰਤ ਲਈ ਅਜਿਹਾ ਹੀ ਸੰਦੇਸ਼ ਦਿੱਤਾ।

ਉਨ੍ਹਾਂ ਕਿਹਾ, ਅਸੀਂ ਇਸ ਸਮੇਂ ਭਾਰਤ ਨਾਲ ਲੜਾਈ ਦੀ ਸਥਿਤੀ ਵਿੱਚ ਨਹੀਂ ਹੋਣਾ ਚਾਹੁੰਦੇ। ਅਸੀਂ ਉਸ ਵਪਾਰਕ ਸਮਝੌਤੇ ‘ਤੇ ਕੰਮ ਕਰਨਾ ਚਾਹੁੰਦੇ ਹਾਂ। ਅਸੀਂ ਇੰਡੋ-ਪੈਸੀਫਿਕ ਰਣਨੀਤੀ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ। ਪਰ ਕੈਨੇਡਾ ਲਈ ਲੋਕਾਂ ਦੇ ਅਧਿਕਾਰਾਂ, ਲੋਕਾਂ ਦੀ ਸੁਰੱਖਿਆ ਅਤੇ ਕਾਨੂੰਨ ਦੇ ਸ਼ਾਸਨ ਲਈ ਖੜ੍ਹੇ ਹੋਣਾ ਬੁਨਿਆਦੀ ਅਸੂਲ ਹੈ ਅਤੇ ਅਸੀਂ ਇਹੀ ਕਰਨ ਜਾ ਰਹੇ ਹਾਂ।

 

ਇਵੈਨ ਡਾਇਰ

Spread the love