ਪੰਜਾਬ ਦੀ ਰਮਨਦੀਪ ਕੌਰ ਨੇ ਡਬਲਿਊਬੀਸੀ ਇੰਡੀਆ ਲਾਈਟ ਫਲਾਈਵੇਟ ਖ਼ਿਤਾਬ ਜਿੱਤਿਆ

ਪੰਜਾਬ ਦੀ ਰਮਨਦੀਪ ਕੌਰ ਨੇ ਹਰਿਆਣਾ ਦੀ ਮਮਤਾ ਸਿੰਘ ਨੂੰ ਹਰਾ ਕੇ ਲਾਈਟ ਫਲਾਈਵੇਟ ਡਿਵੀਜ਼ਨ ’ਚ ਵੱਕਾਰੀ ਡਬਲਿਊਬੀਸੀ ਇੰਡੀਆ ਖ਼ਿਤਾਬ ਜਿੱਤ ਲਿਆ। ਇਹ ਮੁਕਾਬਲਾ ਅੱਠ ਰਾਊਂਡ ਤੱਕ ਚੱਲਿਆ। ਭਾਰਤੀ ਮੁੱਕੇਬਾਜ਼ੀ ਕੌਂਸਲ (ਆਈਬੀਸੀ) ਦੁਆਰਾ ਮਨਜ਼ੂਰਸ਼ੁਦਾ ਮੁਕਾਬਲੇ ਵਿੱਚ ਸ਼ਨਿਚਰਵਾਰ ਨੂੰ ਗਾਚੀਬਾਓਲੀ ਸਟੇਡੀਅਮ ਵਿੱਚ ਦੋ ਖਿਤਾਬੀ ਮੁਕਾਬਲਿਆਂ ਡਬਲਯੂਬੀਸੀ ਇੰਡੀਆ ਅਤੇ ਡਬਲਿਊਬੀਸੀ ਮਿਡਲ ਈਸਟ ਸਣੇ ਕੁੱਲ 10 ਮੁਕਾਬਲੇ ਹੋਏ। ਰਮਨਦੀਪ ਨੇ ਪੇਸ਼ੇਵਰ ਵਰਗ ਵਿੱਚ ਆਪਣੇ 14ਵੇਂ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਮਮਤਾ ਦੀ ਲਗਾਤਾਰ ਚਾਰ ਜਿੱਤਾਂ ਦੀ ਮੁਹਿੰਮ ਨੂੰ ਠੱਲ੍ਹ ਦਿੱਤਾ। ਇੱਕ ਹੋਰ ਮੁਕਾਬਲੇ ’ਚ ਭਾਰਤ ਦੇ ਸਬਰੀ ਜੇ. ਨੇ ਇਰਾਨ ਦੇ ਖਸ਼ੈਰ ਘਾਸੇਮੀ ਨੂੰ ਹਰਾ ਕੇ ਡਬਲਿਊਬੀਸੀ ਮਿਡਲ ਈਸਟ ਖ਼ਿਤਾਬ ਆਪਣੇ ਨਾਂ ਕੀਤਾ।

Spread the love