ਵਾਸ਼ਿੰਗਟਨ,ਡੀ.ਸੀ, 9 ਜਨਵਰੀ (ਰਾਜ ਗੋਗਨਾ)- ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਦੀ ਸਰਕਾਰੀ ਰਿਹਾਇਸ਼ ਵ੍ਹਾਈਟ ਹਾਊਸ ਵਾਸ਼ਿੰਗਟਨ ਡੀ .ਸੀ ਚ’ ਸੁਰੱਖਿਆ ‘ਚ ਵੱਡੀ ਢਿੱਲ ਦੀਆਂ ਖਬਰਾਂ ਹਨ, ਜਿਸ ‘ਚ ਬੀਤੀ ਰਾਤ ਇਕ ਕਾਰ ਵ੍ਹਾਈਟ ਹਾਊਸ ਦੇ ਗੇਟ ਨਾਲ ਟਕਰਾ ਗਈ। ਹਾਲਾਂਕਿ ਇਸ ਹਾਦਸੇ ‘ਚ ਕਿਸੇ ਤਰ੍ਹਾਂ ਦਾਂ ਕੋਈ ਨੁਕਸਾਨ ਦੀ ਕੋਈ ਵੀ ਖਬਰ ਨਹੀਂ ਹੈ।ਘਟਨਾ ਦੇ ਸਮੇਂ ਅਮਰੀਕੀ ਰਾਸ਼ਟਰਪਤੀ ਵ੍ਹਾਈਟ ਹਾਊਸ ‘ਚ ਮੌਜੂਦ ਨਹੀਂ ਸਨ।ਪਿਛਲੇ ਮਹੀਨੇ ਹੀ, ਜਦੋਂ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਦੀ ਸੁਰੱਖਿਆ ਖੁੰਝ ਗਈ ਸੀ, ਤਾਂ ਇੱਕ ਕਾਰ ਵ੍ਹਾਈਟ ਹਾਊਸ ਦੇ ਦੇ ਗੇਟ ਨਾਲ ਟਕਰਾ ਗਈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸੇ ਨੂੰ ਅੰਜਾਮ ਦੇਣ ਵਾਲੇ ਡਰਾਇਵਰ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਯੂਐਸ ਸੀਕ੍ਰੇਟ ਸਰਵਿਸ ਚੀਫ ਆਫ ਕਮਿਊਨੀਕੇਸ਼ਨਜ਼ ਐਂਥਨੀ ਗੁਗਲੀਏਲਮੀ ਦੇ ਅਨੁਸਾਰ, ਇਹ ਘਟਨਾ ਸੋਮਵਾਰ ਰਾਤ (ਸਥਾਨਕ ਸਮੇਂ ਅਨੁਸਾਰ) ਕਰੀਬ 6:00 ਕੁ ਵਜੇ ਦੇ ਕਰੀਬ ਵਾਪਰੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਰਾਸ਼ਟਰਪਤੀ ਜੋ ਬਿਡੇਨ ਦੇ ਕਾਫਲੇ ਨੂੰ ਇਕ ਕਾਰ ਨੇ ਟੱਕਰ ਮਾਰ ਦਿੱਤੀ ਸੀ। ਜ਼ਿਕਰਯੋਗ ਹੈ ਕਿ ਇਸ ਸਾਲ ਅਮਰੀਕਾ ‘ਚ ਰਾਸ਼ਟਰਪਤੀ ਦੀ ਚੋਣ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਸਾਲ 2020 ‘ਚ ਵੱਡੀ ਗਿਣਤੀ ‘ਚ ਡੋਨਾਲਡ ਟਰੰਪ ਦੇ ਸਮਰਥਕਾਂ ਨੇ ਵ੍ਹਾਈਟ ਹਾਊਸ ਸਥਿੱਤ ਕੈਪੀਟਲ ਹਿੱਲ ‘ਚ ਹਿੰਸਕ ਘਟਨਾਵਾਂ ਨੂੰ ਅੰਜਾਮ ਵੀ ਦਿੱਤਾ ਸੀ।