ਲੰਡਨ ’ਚ ਨਾਬਾਲਗ ਸਿੱਖ ਨੌਜਵਾਨ ਦਾ ਚਾਕੂ ਮਾਰ ਕਤਲ

ਲੰਡਨ ’ਚ ਨਾਬਾਲਗ ਸਿੱਖ ਨੌਜਵਾਨ ਦਾ ਚਾਕੂ ਮਾਰ ਕਤਲ

ਲੰਡਨ, ਯੂਕੇ (ਕੁਲਤਰਨ ਸਿੰਘ ਪਧਿਆਣਾ) : ਲੰਡਨ ’ਚ ਸੜਕ ’ਤੇ ਹੋਈ ਲੜਾਈ ਦੌਰਾਨ ਇਕ ਸਿੱਖ ਮੁੰਡੇ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮੈਟ੍ਰੋਪੋਲਿਟਨ ਪੁਲਿਸ ਨੇ ਉਸਦੀ ਪਛਾਣ ਸਿਮਰਜੀਤ ਸਿੰਘ ਨਾਗਪਾਲ ਦੇ ਰੂਪ ’ਚ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਚਾਰ ਲੋਕਾਂ ਨੂੰ ਹੱਤਿਆ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ’ਚ ਇਕ ਬਜ਼ੁਰਗ ਵੀ ਸ਼ਾਮਲ ਹੈ।

ਇਹ ਵਾਰਦਾਤ ਬੁੱਧਵਾਰ ਤੜਕੇ ਹਾਉਂਸਲੋ ਖੇਤਰ ’ਚ ਹੋਈ ਸੀ।ਡਿਟੈਕਟਿਵ ਇੰਸਪੈਕਟਰ ਮਾਰਟਿਨ ਥੋਰਪੇ ਦਾ ਕਹਿਣਾ ਹੈ ਕਿ ਮਾਮਲੇ ’ਚ ਜਾਂਚ ਜਾਰੀ ਹੈ। ਹੁਣ ਤਕ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਮਾਮਲੇ ਨੂੰ ਹੱਲ ਕਰਨ ’ਚ ਸਾਡੀ ਮਦਦ ਕਰਨ। ਜੇਕਰ ਕਿਸੇ ਕੋਲ ਮੋਬਾਈਲ ਰਿਕਾਰਡਿੰਗ, ਡੈਸ਼ਕੈਮ ਜਾਂ ਹੋਰ ਕੋਈ ਫੁਟੇਜ ਮੌਜੂਦ ਹੈ ਤਾਂ ਉਹ ਅੱਗੇ ਆਉਣ, ਜਿਸ ਨਾਲ ਮੁਲਜ਼ਮਾਂ ਦਾ ਪਤਾ ਲਗਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਡੀ ਸੰਵੇਦਨਾ ਸਿਮਰਜੀਤ ਦੇ ਪਰਿਵਾਰ ਨਾਲ ਹੈ ਤੇ ਕੋਸ਼ਿਸ਼ ਹੈ ਕਿ ਇਸ ਤਰ੍ਹਾਂ ਦੀ ਘਟਨਾ ਦਾ ਕਿਸੇ ਹੋਰ ਪਰਿਵਾਰ ਨੂੰ ਸਾਹਮਣਾ ਨਾ ਕਰਨਾ ਪਵੇ।

Spread the love