ਜੇਲ੍ਹ ‘ਚ ਬੰਦ ਕਾਂਗਰਸੀ ਆਗੂ ਦੀ ਵਿਆਹ ‘ਚ ਭੰਗੜਾ ਪਾਉਂਦੇ ਦੀ ਵੀਡੀਓ ਵਾਇਰਲ!

ਲੁਧਿਆਣਾ ਜੇਲ੍ਹ ਵਿੱਚ ਬੰਦ ਇੱਕ ਕਾਂਗਰਸੀ ਆਗੂ ਦੀ ਵਿਆਹ ਵਿੱਚ ਨੱਚਦੇ ਦਾ ਵੀਡੀਓ ਵਾਇਰਲ ਹੋਈ ਹੈ । ਲੱਕੀ ਸੰਧੂ ਜੋ ਕਈ ਸੰਗੀਨ ਮਾਮਲਿਆਂ ਚ ਜੇਲ੍ਹ ਚ ਬੰਦ ਹੈ ਜੇਲ੍ਹ ਤੋਂ ਬਿਮਾਰੀ ਦਾ ਚੈੱਕਅਪ ਕਰਵਾਉਣ ਲਈ ਪੀਜੀਆਈ ਆਇਆ ਸੀ ਪਰ ਉਹ ਵਿਆਹ ਤੇ ਗਿਆ ਜਿਥੇ ਉਸ ਦੀ ਇਹ ਵੀਡੀਓ ਬਣ ਗਈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਮਾਮਲਾ ਪੂਰੀ ਤਰ੍ਹਾ ਭਖ ਗਿਆ ਹੈ। ਜਾਣਕਾਰੀ ਅਨੁਸਾਰ ਜੇਲ੍ਹ ਪ੍ਰਸ਼ਾਸਨ ਨੇ ਪੀਜੀਆਈ ਤੋਂ ਚੈੱਕਅਪ ਕਰਵਾਉਣ ਲਈ ਲੱਕੀ ਸੰਧੂ ਨੂੰ ਜ਼ਿਲ੍ਹਾ ਪੁਲਿਸ ਹਵਾਲੇ ਕੀਤਾ ਸੀ, ਪਰ ਉਹ ਮਿਲੀਭੁਗਤ ਨਾਲ ਰਾਏਕੋਟ ਦੇ ਇੱਕ ਵਿਆਹ ‘ਚ ਪੁੱਜ ਗਿਆ। ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਮਾਮਲੇ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪੰਜਾਬ ਡੀਜੀਪੀ ਗੌਰਵ ਯਾਦਵ, ਜੇਲ੍ਹ ਪ੍ਰਸ਼ਾਸਨ ਅਤੇ ਕਮਿਸ਼ਨਰੇਟ ਪੁਲਿਸ ਨੂੰ ਇਸ ਦੀ ਸ਼ਿਕਾਇਤ ਕੀਤੀ ਹੈ।

Spread the love