ਅਮਰੀਕਾ : ਸਿੱਖ ਬੱਚੇ ਕ੍ਰਿਪਾਨ ਧਾਰਨ ਕਰ ਕੇ ਜਾ ਸਕਣਗੇ ਸਕੂਲ

ਮੈਸਾਚਿਊਸੈਟਸ ਸੂਬੇ (USA) ਵਿਚ ਸਿੱਖ ਬੱਚਿਆਂ ਨੂੰ ਕ੍ਰਿਪਾਨ ਧਾਰਨ ਕਰ ਕੇ ਸਕੂਲ ਜਾਣ ਦੀ ਇਜਾਜ਼ਤ ਮਿਲ ਗਈ ਹੈ। ਹੌਪਕਿੰਟਨ ਸਕੂਲ ਡਿਸਟ੍ਰਿਕਟ ਵੱਲੋਂ ਸਿੱਖ ਵਿਦਿਆਰਥੀਆਂ ਦੇ ਮਾਪਿਆਂ ਨਾਲ ਸਮਝੌਤਾ ਸਹੀਬੱਧ ਕੀਤਾ ਗਿਆ ਹੈ ਜਿਸ ਮੁਤਾਬਕ ਕ੍ਰਿਪਾਨ ਦੀ ਲੰਬਾਈ ਤਿੰਨ ਇੰਚ ਤੋਂ ਵੱਧ ਨਹੀਂ ਹੋਵੇਗੀ ਅਤੇ ਵਿਦਿਆਰਥੀ ਸਾਰੇ ਨਿਯਮ ਮੰਨਣ ਲਈ ਪਾਬੰਦ ਹੋਣਗੇ।ਅੰਮ੍ਰਿਤਧਾਰੀ ਸਿੱਖ ਬੱਚਿਆਂ ਲਈ ਕ੍ਰਿਪਾਨ ਤੋਂ ਬਗੈਰ ਸਕੂਲ ਜਾਣਾ ਸੰਭਵ ਨਹੀਂ ਸੀ ਜਿਸ ਨੂੰ ਵੇਖਦਿਆਂ ਭਾਈਚਾਰੇ ਦੀ ਅਪੀਲ ‘ਤੇ ਨੀਤੀ ਵਿਚ ਤਬਦੀਲੀ ਕੀਤੀ ਗਈ। ਕ੍ਰਿਪਾਨ ਨੂੰ ਸਕੂਲੀ ਵਰਦੀ ਤੋਂ ਬਾਹਰ ਕੱਢਣ ‘ਤੇ ਰੋਕ ਲਾਈ ਗਈ ਹੈ ਅਤੇ ਸਕੂਲ ਬੱਸ ਵਿਚ ਵੀ ਇਸ ਨੂੰ ਬਾਹਰ ਕੱਢਣ ਦੀ ਮਨਾਹੀ ਹੋਵੇਗੀ।

Spread the love