ਮੰਤਰੀ ਮੀਤ ਹੇਅਰ ਦੇ ਖਿਲਾਫ ਜ਼ਮਾਨਤੀ ਵਾਰੰਟ ਜਾਰੀ

ਚੰਡੀਗੜ੍ਹ ਦੀ ਅਦਾਲਤ ਨੇ ਪੰਜਾਬ ਦੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਖਿਲਾਫ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਇਹ ਕੇਸ ਆਪ ਵੱਲੋਂ 2020 ਵਿਚ ਚੰਡੀਗੜ੍ਹ ਵਿਚ ਕੀਤੇ ਗਏ ਰੋਸ ਪ੍ਰਦਰਸ਼ਨ ਦਾ ਹੈ। ਮੰਤਰੀ ਪਹਿਲਾਂ 2 ਦਸੰਬਰ ਨੂੰ ਅਦਾਲਤ ਵਿਚ ਪੇਸ਼ ਨਹੀਂ ਹੋਏ ਸਨ ਤੇ ਅਰਜ਼ੀ ਦੇ ਕੇ ਨਿੱਜੀ ਪੇਸ਼ੀ ਤੋਂ ਛੋਟ ਮੰਗੀ ਸੀ। ਅਦਾਲਤ ਨੇ ਛੋਟ ਦੇ ਦਿੱਤੀ ਸੀ ਪਰ ਬੀਤੇ ਕੱਲ੍ਹ ਉਹ ਫਿਰ ਪੇਸ਼ ਨਹੀਂ ਹੋਏ ਜਿਸ ਕਾਰਨ ਚੀਫ ਜੁਡੀਸ਼ੀਅਲ ਮੈਜਿਸਟਰੇਟ ਨੇ ਮੰਤਰੀ ਤੇ ਤਿੰਨ ਹੋਰ ਆਪ ਵਰਕਰਾਂ ਖਿਲਾਫ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ।

Spread the love