ਕਿਊਬੈਕ ਆਉਣ ਵਾਲੇ ਵਿਦਿਆਰਥੀਆਂ ਨੂੰ ਸਿੱਖਣੀ ਪਵੇਗੀ ਫ੍ਰੈਂਚ

ਸੂਬੇ ਕਿਊਬੈਕ ਦੀਆਂ ਯੂਨੀਵਰਸਿਟੀਆਂ ‘ਚ ਪੜ੍ਹ ਰਹੇ ਵਿਦਿਆਰਥੀਆਂ ‘ਤੇ ਅੰਗਰੇਜ਼ੀ ਭਾਸ਼ਾ ਦੇ ਕੋਰਸ ਕਰਕੇ ਫ੍ਰੈਂਚ ਭਾਸ਼ਾ ਸਿੱਖਣ ਦਾ ਦਬਾਅ ਵਧਾਉਣ ਜਾ ਰਿਹਾ ਹੈ। ਕਿਊਬੈਕ ਸਰਕਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਟਿਊਸ਼ਨ ਫੀਸ ਵਧਾਏਗੀ ਅਤੇ ਉਨ੍ਹਾਂ ਲਈ ਅਪਣੀ ਪੜ੍ਹਾਈ ਦੌਰਾਨ ਫ੍ਰੈਂਚ ਸਿੱਖਣਾ ਲਾਜ਼ਮੀ ਬਣਾਏਗੀ।ਸੂਬਾ ਸਰਕਾਰ ਨੇ ਗੈਰ ਫ੍ਰੈਂਚ ਵਿਦਿਆਰਥੀਆਂ ਲਈ ਟਿਊਸ਼ਨ ਫੀਸ 33 ਫੀ ਸਦੀ ਵਧਾਉਣ ਦੀ ਤਜਵੀਜ਼ ਤਿਆਰ ਕੀਤੀ ਹੈ। ਹਾਲਾਂਕਿ ਪਹਿਲਾਂ ਫੀਸ ਦੁੱਗਣੀ ਕਰਨ ਦੀ ਤਜਵੀਜ਼ ਸੀ ਪਰ ਬਾਅਦ ਵਿਚ ਇਸ ਨੂੰ ਘਟਾ ਕੇ 33 ਫੀ ਸਦੀ ਕਰ ਦਿਤਾ ਗਿਆ। ਇਸ ਦੇ ਨਾਲ ਹੀ ਸੂਬੇ ਵਿਚ ਅੰਗਰੇਜ਼ੀ ਵਿਚ ਸਿੱਖਿਆ ਦੇਣ ਵਾਲੀਆਂ ਯੂਨੀਵਰਸਿਟੀਆਂ ਨੂੰ ਵੱਧ ਤੋਂ ਵੱਧ ਫਰਾਂਸੀਸੀ ਭਾਸ਼ਾ ਅਪਣਾਉਣ ਲਈ ਕਿਹਾ ਜਾਵੇਗਾ।

Spread the love