ਹੁਣ ਤਾਂ ਪੰਜਾਬ ’ਚ ਪਰਾਲੀ ਵੀ ਨਹੀਂ ਸੜ ਰਹੀ,ਫਿਰ ਵੀ ਦਿੱਲੀ ਦੀ ਹਵਾ ਖ਼ਰਾਬ ਸ਼੍ਰੇਣੀ ’ਚ

ਦਿੱਲੀ ਵਿਚ ਅੱਜ ਸਵੇਰੇ ਘੱਟੋ-ਘੱਟ ਤਾਪਮਾਨ 7.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੌਰਾਨ ਹਵਾ ਦੀ ਗੁਣਵੱਤਾ ‘ਖਰਾਬ’ ਸ਼੍ਰੇਣੀ ਵਿੱਚ ਰਹੀ। ਸ਼ਹਿਰ ‘ਚ ਸਵੇਰੇ 9 ਵਜੇ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 295 ਦਰਜ ਕੀਤਾ ਗਿਆ, ਜੋ ‘ਖ਼ਰਾਬ’ ਸ਼੍ਰੇਣੀ ‘ਚ ਆਉਂਦਾ ਹੈ। ਪਹਿਲਾ ਕਿਹਾ ਜਾ ਰਿਹਾ ਸੀ ਕਿ ਪੰਜਾਬ ਤੇ ਹੋਰ ਰਾਜਾਂ ’ਚ ਪਰਾਲੀ ਸਾੜਨ ਕਾਰਨ ਰਾਜਧਾਨੀ ਹਵਾ ਖਰਾਬ ਹੋ ਰਹੀ ਹੈ ਪਰ ਬੀਤੇ ਕਈ ਦਿਨਾਂ ਤੋਂ ਪਰਾਲੀ ਸਾੜਨ ਦਾ ਰੁਝਾਨ ਲਗਪਗ ਬੰਦ ਹੈ ਤੇ ਇਸ ਦੇ ਬਾਵਜੂਦ ਦਿੱਲੀ ਦੀ ਹਵਾ ਖਰਾਬ ਸ਼੍ਰੇਣੀ ਵਿੱਚ ਆ ਰਹੀ ਹੈ।

Spread the love