ਸਖ਼ਤ ਨਵੇਂ ਕਾਨੂੰਨ ਤਹਿਤ ਐਲਨ ਮਸਕ ਦੀ ਕੰਪਨੀ ‘X’ ਖ਼ਿਲਾਫ਼ ਜਾਂਚ ਸ਼ੁਰੂ

ਯੂਰਪੀ ਯੂਨੀਅਨ ਨੇ ਸੋਸ਼ਲ ਮੀਡੀਆ ਅਤੇ ਲੋਕਾਂ ਨੂੰ ਨੁਕਸਾਨਦੇਹ ਆਨਲਾਈਨ ਸਮੱਗਰੀ ਤੋਂ ਬਚਾਉਣ ਲਈ ਬਣਾਏ ਯੂਰਪ ਦੇ ਸਖ਼ਤ ਨਵੇਂ ਨਿਯਮਾਂ ਤਹਿਤ ਅੱਜ ਐਲੋਨ ਮਸਕ ਦੀ ਮਾਈਕ੍ਰੋਬਲਾਗਿੰਗ ਸਾਈਟ ‘ਐਕਸ’ ਦੀ ਜਾਂਚ ਸ਼ੁਰੂ ਕੀਤੀ। ਇਹ ਯੂਰਪ ਦੇ ਨਵੇਂ ਨਿਯਮਾਂ ਦੇ ਤਹਿਤ ਜਾਂਚ ਦੇ ਘੇਰੇ ਵਿੱਚ ਆਉਣ ਵਾਲੀ ਪਹਿਲੀ ਤਕਨਾਲੋਜੀ ਕੰਪਨੀ ਹੈ। ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਪਹਿਲਾਂ ਟਵਿੱਟਰ) ‘ਤੇ ਪੋਸਟ ਵਿਚ ਯੂਰਪੀਅਨ ਕਮਿਸ਼ਨਰ ਥੀਏਰੀ ਬ੍ਰੈਟਨ ਨੇ ਕਿਹਾ, ‘ਅੱਜ ਅਸੀਂ ਡਿਜੀਟਲ ਸਰਵਿਸਿਜ਼ ਐਕਟ ਤਹਿਤ ਐਕਸ ਖ਼ਿਲਾਫ਼ ਨਿਯਮਾਂ ਦੀ ਉਲੰਘਣਾ ਦੀ ਜਾਂਚ ਕਰਨ ਲਈ ਰਸਮੀ ਕਾਰਵਾਈ ਸ਼ੁਰੂ ਕੀਤੀ ਹੈ।’ ਉਧਰ ਮਸਕ ਨੇ ਪੁੱਛਿਆ ਕੀ ਯੂਰਪੀ ਯੂਨੀਅਨ ਹੋਰ ਸੋਸ਼ਲ ਮੀਡੀਆ ਸਾਈਟਾਂ ਦੀ ਵੀ ਜਾਂਚ ਕਰੇਗੀ।

Spread the love