ਕੈਨੇਡਾ ਤੋਂ ਅਮਰੀਕਾ ਵਿੱਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਕਰਵਾਉਣ ਦੇ ਮਾਮਲੇ ‘ਚ ਸ਼ਾਮਲ ਗੁਜਰਾਤੀ ਮੂਲ ਦੇ ਹੈਰੀ ਹਰਸ਼ ਹੋਇਆ ਗ੍ਰਿਫਤਾਰ
ਸ਼ਿਕਾਗੋ, ਇਲੀਨੋਇ: ਗੁਜਰਾਤ ਦੇ ਡਿੰਗੂਚਾ ਪਿੰਡ ਨਾਲ ਸੰਬੰਧਤ ਇਕ ਗੁਜਰਾਤੀ ਪਰਿਵਾਰ ਨੂੰ ਕੈਨੇਡਾ ਤੋਂ ਅਮਰੀਕਾ ਵਿੱਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਕਰਵਾਉਣ ਦੇ ਮਾਮਲੇ ‘ਚ ਸ਼ਾਮਲ ਗੁਜਰਾਤੀ ਮੂਲ ਦੇ ਹੈਰੀ ਹਰਸ਼ ਪਟੇਲ ਨਾਮੀਂ ਵਿਅਕਤੀ ਨੂੰ ਪੁਲਸ ਨੇ ਸ਼ਿਕਾਗੋ ਦੇ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਹੈ। ਇਹ ਉਹ ਵਿਅਕਤੀ ਸੀ ਜਿਸ ਨੇ ਗੁਜਰਾਤ ਨਾਲ ਸਬੰਧਤ ਡਿੰਗੂਚਾ ਪਿੰਡ ਦੇ ਜਗਦੀਸ਼ ਪਟੇਲ ਅਤੇ ਉਸ ਦੇ ਪਰਿਵਾਰ ਨੂੰ ਕੈਨੇਡਾ ਤੋਂ ਅਮਰੀਕਾ ਵਿਚ ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਦੀ ਕੈਨੇਡਾ ਦੀ ਸਰਹੱਦ ‘ਤੇ ਇਸ ਪਰਿਵਾਰ ਦੀ ਬੇਹੱਦ ਠੰਡ ਹੋਣ ਕਾਰਨ ਮੌਤ ਹੋ ਗਈ ਸੀ।
ਪਰਿਵਾਰਕ ਮੈਂਬਰ ਦੀਆਂ ਲਾਸ਼ਾਂ ਕੁਝ ਦਿਨ ਬਾਅਦ ਮਿਲੀਆਂ ਸਨ। ਉਸ ‘ਤੇ ਕੈਨੇਡਾ ਦੀ ਸਰਹੱਦ ਤੋਂ ਭਾਰਤੀ ਨਾਗਰਿਕਾਂ ਦੀ ਗੈਰ-ਕਾਨੂੰਨੀ ਤੌਰ ‘ਤੇ ਅਮਰੀਕਾ ਵਿੱਚ ਤਸਕਰੀ ਕਰਨ ਦਾ ਦੋਸ਼ ਸੀ। ਇੱਥੇ ਜ਼ਿਕਰਯੋਗ ਹੈ ਕਿ ਗੁਜਰਾਤ ਸੂਬੇ ਦੇ ਡਿੰਗੂਚਾ ਪਿੰਡ ਨਾਲ ਪਿਛੋਕੜ ਰੱਖਣ ਵਾਲੇ ਇੱਕ ਪਰਿਵਾਰ ਨੂੰ 19 ਜਨਵਰੀ ਸੰਨ 2022 ਵਿੱਚ ਕੈਨੇਡੀਅਨ ਸਰਹੱਦ ‘ਤੇ ਪਾਇਆ ਗਿਆ। ਇਸ ਪੂਰੇ ਗੁਜਰਾਤੀ ਭਾਰਤੀ ਪਰਿਵਾਰ ਦੇ 4 ਮੈਂਬਰਾਂ ਦੀ ਮੌਤ ਹੋ ਗਈ ਸੀ। ਇਹ ਖੁਲਾਸਾ ਉਸ ਸਮੇਂ ਹੋਇਆ ਸੀ ਜਦੋ ਹੈਰੀ ਹਰਸ਼ ਪਟੇਲ ਨੇ ਗੁਜਰਾਤ ਸੂਬੇ ਦੇ ਡਿੰਗੂਚਾ ਪਿੰਡ ‘ਚ ਰਹਿ ਰਹੇ ਜਗਦੀਸ਼ ਪਟੇਲ ਦੇ ਪੂਰੇ ਪਰਿਵਾਰ ਨੂੰ ਅਮਰੀਕਾ ‘ਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਕਰਵਾਉਣ ਲਈ ਹੱਥ ਪਾਇਆ ਸੀ।
