ਈਰਾਨ ‘ਚ ਜ਼ਬਰਦਸਤ ਧਮਾਕਾ, 95 ਲੋਕਾਂ ਦੀ ਮੌਤ, 170 ਦੇ ਕਰੀਬ ਜ਼ਖਮੀ

ਈਰਾਨ ਦੇ ਕੇਰਮਨ ਸ਼ਹਿਰ ਵਿੱਚ ਇੱਕ ਕਬਰਸਤਾਨ ਨੇੜੇ ਹੋਏ ਜ਼ਬਰਦਸਤ ਧਮਾਕਿਆਂ ਵਿੱਚ ਘੱਟੋ-ਘੱਟ 95 ਲੋਕਾਂ ਦੀ ਮੌਤ ਹੋ ਗਈ। ਸਰਕਾਰੀ ਟੀਵੀ ਅਲ ਅਰਬੀਆ ਦੀ ਰਿਪੋਰਟ ਮੁਤਾਬਕ ਕਮਾਂਡਰ ਕਾਸਿਮ ਸੁਲੇਮਾਨੀ ਨੂੰ ਇਸ ਕਬਰਸਤਾਨ ਵਿੱਚ ਦਫ਼ਨਾਇਆ ਗਿਆ ਹੈ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਕੇਰਮਨ ਸ਼ਹਿਰ ਵਿੱਚ ਇੱਕ ਕਬਰਸਤਾਨ ਦੇ ਨੇੜੇ ਘੱਟੋ-ਘੱਟ ਦੋ ਧਮਾਕਿਆਂ ਵਿੱਚ ਘੱਟੋ-ਘੱਟ 95 ਲੋਕ ਮਾਰੇ ਗਏ , ਜਿੱਥੇ ਮਾਰੇ ਗਏ ਕਮਾਂਡਰ ਕਾਸਿਮ ਸੁਲੇਮਾਨੀ ਨੂੰ ਦਫ਼ਨਾਇਆ ਗਿਆ ਸੀ। ਬੁੱਧਵਾਰ ਨੂੰ ਈਰਾਨ ‘ਚ ਉਨ੍ਹਾਂ ਦੀ ਮੌਤ ਦੀ ਚੌਥੀ ਬਰਸੀ ਮਨਾਈ ਜਾ ਰਹੀ ਸੀ।

Spread the love