ਓਨਟਾਰੀਓ ‘ਚ ਬੈਟਰੀਆਂ ਦੀ ਰੀਸਾਈਕਲਿੰਗ ਦਾ ਮੁੱਦਾ ਚਿੰਤਾਜਨਕ ਬਣਿਆ ,ਕੇਵਲ 12% ਬੈਟਰੀਆਂ ਹੀ ਪੁਨਰ ਨਿਰਮਾਣ ਪ੍ਰਕਿਰਿਆ ‘ਚ ਗਈਆਂ

ਓਨਟਾਰੀਓ ‘ਚ ਵਰਤੀਆਂ ਹੋਈਆਂ ਬੈਟਰੀਆਂ ਦੇ ਪੁਨਰ ਨਿਰਮਾਣ ਦੇ ਮਾਮਲੇ ‘ਤੇ ਸਰਕਾਰੀ ਅਥਾਰਟੀ ਅਤੇ ਬੈਟਰੀ ਨਿਰਮਾਤਾ ਕੰਪਨੀਆਂ ‘ਚ ਟਕਰਾਅ ਵਧਿਆ। ਇੱਕ ਵਾਰ ਵਰਤੋਂ ‘ਚ ਆਉਣ ਵਾਲੀਆਂ ਬੈਟਰੀਆਂ ਦਾ ਪੁਨਰ ਨਿਰਮਾਣ ਕੇਵਲ 12% ਤੱਕ ਜਾਣ ਦਾ ਮੁੱਦਾ ਚਿੰਤਾਜਨਕ ਬਣਿਆ। 2019 ‘ਚ ਇਹ ਦਰ 47% ਸੀ । RPRA ਵੱਲੋਂ ਬੈਟਰੀ ਨਿਰਮਾਤਾ ਕੰਪਨੀਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਇਸ ਸੰਬੰਧੀ ਸਰਕਾਰੀ ਕਨੂੰਨ ਦੀ ਪਾਲਣਾ ਕਰਨ ਨਹੀਂ ਤਾਂ ਉਨ੍ਹਾਂ ਨੂੰ ਨਿਰਮਾਣ ਖੇਤਰ ‘ਚ ਅਯੋਗ ਕਰਾਰ ਦਿੱਤਾ ਜਾ ਸਕਦਾ ਹੈ । ਵਿਭਾਗ ਦਾ ਕਹਿਣਾ ਹੈ ਕਿ ਬਹੁਤ ਘੱਟ ਬੈਟਰੀਆਂ ਦੀ ਰੀਸਾਈਕਲਿੰਗ ਦਾ ਮਤਲਬ ਹੈ ਕਿ ਕਿ ਕੂੜੇ ‘ਚ ਜਾ ਰਹੀਆਂ ਬੈਟਰੀਆਂ ਦਾ ਕੈਮੀਕਲ ਧਰਤੀ ‘ਚ ਫੈਲ ਰਿਹਾ ਹੈ ਅਤੇ ਇਸਤੋਂ ਹੋਣ ਵਿਸਫੋਟ ਅੱਗ ਦਾ ਕਾਰਨ ਬਣ ਸਕਦੇ ਹਨ । ਦਰਅਸਲ ਕਰੋਨਾ ਤੋਂ ਪਹਿਲਾਂ ਹੀ ਸਰਕਾਰ ਨੇ ਸਿੱਧੇ ਤੌਰ ‘ਤੇ ਇੱਕ ਵਾਰ ਵਰਤੋਂ ‘ਚ ਆਉਣ ਵਾਲੀਆਂ ਦੀ ਰੀਸਾਈਕਲਿੰਗ ਦੀ ਜਿੰਮੇਵਾਰੀ ‘ਚ ਬੈਟਰੀ ਨਿਰਮਾਤਾ ਕੰਪਨੀਆਂ ਨੂੰ ਸ਼ਾਮਿਲ ਕੀਤਾ ਹੈ । -ਗੁਰਮੁੱਖ ਸਿੰਘ ਬਾਰੀਆ

Spread the love