ਪੰਜਾਬ ਦੇ ਉਹ 5 ਆਗੂ ਜੋ ਜੇਲ੍ਹ ਵਿੱਚੋਂ ਚੋਣ ਲੜੇ ਤੇ ਜਿੱਤੇ

‘ਵਾਰਿਸ ਪੰਜਾਬ ਦੇ ਜਥੇਬੰਦੀ’ ਦੇ ਮੁਖੀ ਅਤੇ ਖਾਲਿਸਤਾਨ ਹਮਾਇਤੀ ਅਮ੍ਰਿਤਪਾਲ ਸਿੰਘ ਪੰਜਾਬ ਦੀ ਖਡੂਰ ਸਾਹਿਬ ਸੀਟ ਤੋਂ ਲੋਕ ਸਭਾ ਚੋਣਾਂ ਲਈ ਅਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ।ਅਮ੍ਰਿਤਪਾਲ ਨੈਸ਼ਨਲ ਸਕਿਊਰਿਟੀ ਐਕਟ (ਐੱਨਐੱਸਏ) ਤਹਿਤ ਆਪਣੇ 9 ਹੋਰ ਸਾਥੀਆਂ ਨਾਲ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ।ਕੋਈ ਵੀ ਵਿਅਕਤੀ ਜਦੋਂ ਤੱਕ ਅਦਾਲਤ ਵੱਲੋਂ ਮੁਲਜ਼ਮ ਨਹੀਂ ਠਹਿਰਾਇਆ ਜਾਂਦਾ, ਉਹ ਕੋਈ ਵੀ ਚੋਣ ਲੜਨ ਦੇ ਯੋਗ ਹੁੰਦਾ ਹੈ।”ਕੋਈ ਵੀ ਅਰਰਾਧ ਲਈ ਦੋਸ਼ੀ ਠਹਿਰਾਇਆ ਗਿਆ ਵਿਅਕਤੀ ਅਤੇ ਉੱਪ ਧਾਰਾ (1) ਜਾਂ ਉੱਪ ਧਾਰਾ (2) ਵਿੱਚ ਦਰਸਾਏ ਗਏ ਕਿਸੇ ਵੀ ਅਪਰਾਧ ਤੋਂ ਇਲ਼ਾਵਾ ਘੱਟੋ ਘੱਟ 2 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੋਵੇ ਤਾਂ ਉਹ ਵਿਅਕਤੀ ਸਜ਼ਾ ਸੁਣਾਏ ਜਾਣ ਦੇ ਦਿਨ ਤੋਂ ਹੀ ਅਯੋਗ ਹੋ ਜਾਂਦਾ ਹੈ। ਸਜ਼ਾ ਪੂਰੀ ਹੋਣ ਤੋਂ 6 ਸਾਲ ਬਾਅਦ ਤੱਕ ਵੀ ਉਹ ਚੋਣ ਲੜਨ ਦੇ ਯੋਗ ਨਹੀਂ ਹੁੰਦਾ।”

ਹੁਣ ਪੰਜਾਬ ਦੀ ਜੇਲ੍ਹ ਵਿੱਚੋਂ ਚੋਣ ਲੜ ਚੁੱਕੇ ਪੰਜ ਆਗੂਆਂ ਦੀ ਗੱਲ ਕਰਦੇ ਹਾਂ।

ਸਿਮਰਨਜੀਤ ਸਿੰਘ ਮਾਨ

ਪੰਜਾਬ ਦੇ ਸੰਗਰੂਰ ਹਲਕੇ ਤੋਂ ਮੌਜੂਦਾ ਲੋਕ ਸਭਾ ਮੈਂਬਰ ਹਨ।ਸਿਮਰਨਜੀਤ ਸਿੰਘ ਮਾਨ ਸਾਬਕਾ ਆਈਪੀਐੱਸ ਅਧਿਕਾਰੀ ਹਨ। 1984 ਵਿੱਚ ਜਦੋਂ ਤਤਕਾਲੀ ਇੰਦਰਾ ਗਾਂਧੀ ਸਰਕਾਰ ਨੇ ਸਿੱਖਾਂ ਦੇ ਮੁਕੱਦਸ ਸਮਝੇ ਜਾਂਦੇ ਅਸਥਾਨ ਅਕਾਲ ਤਖ਼ਤ ਉੱਤੇ ਫੌਜੀ ਕਾਰਵਾਈ ਕੀਤੀ ਤਾਂ ਰੋਸ ਵਜੋਂ ਮਾਨ ਨੇ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ।ਉਹ ਉਸ ਵੇਲੇ ਫਰੀਦਕੋਟ ਦੇ ਐੱਸਐੱਸਪੀ ਹੁੰਦੇ ਸਨ। ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਹ 1984 ਤੋਂ 1989 ਤੱਕ ਜੇਲ੍ਹ ਵਿੱਚ ਰਹੇ।1989 ਦੀਆਂ ਆਮ ਚੋਣਾਂ ਦੌਰਾਨ ਸਿਮਰਨਜੀਤ ਸਿੰਘ ਮਾਨ ਨੇ ਜੇਲ੍ਹ ਵਿੱਚੋਂ ਤਰਨਤਾਰਨ ਹਲ਼ਕੇ ਤੋਂ ਚੋਣ ਲੜੀ ਅਤੇ ਸਾਢੇ 4 ਲੱਖ ਤੋਂ ਵੋਟਾਂ ਦੇ ਫਰਕ ਨਾਲ ਜਿੱਤੇ।

ਅਤਿੰਦਰਪਾਲ ਸਿੰਘ
1989 ਦੀਆਂ ਚੋਣਾਂ ਦੌਰਾਨ ਇਕੱਲੇ ਸਿਮਰਨਜੀਤ ਸਿੰਘ ਮਾਨ ਹੀ ਜੇਲ੍ਹ ਵਿੱਚੋਂ ਚੋਣ ਨਹੀਂ ਜਿੱਤੇ ਸਗੋਂ ਉਨ੍ਹਾਂ ਦੀ ਪਾਰਟੀ ਦੇ ਇੱਕ ਹੋਰ ਉਮੀਦਵਾਰ ਅਤਿੰਦਰਪਾਲ ਸਿੰਘ ਵੀ ਜੇਲ੍ਹ ਵਿੱਚ ਹੋਣ ਦੇ ਬਾਵਜੂਦ ਚੋਣ ਜਿੱਤ ਗਏ ਸਨ। ਉਨ੍ਹਾਂ ਪਟਿਆਲ਼ਾ ਲੋਕ ਸਭਾ ਹਲਕੇ ਤੋਂ ਚੋਣ ਜਿੱਤੀ ਸੀ।ਅਤਿੰਦਰਪਾਲ ਸਿੰਘ 1989 ਤੋਂ 1991 ਤੱਕ ਲੋਕ ਸਭਾ ਦੇ ਮੈਂਬਰ ਰਹੇ ਸਨ। ਪਰ ਉਸ ਤੋਂ ਬਾਅਦ ਉਨ੍ਹਾਂ ਆਪਣਾ ਅਕਾਲੀ ਦਲ ਬਣਾ ਲਿਆ।

ਕਾਮਰੇਡ ਵਧਾਵਾ ਰਾਮ

ਕਾਮਰੇਡ ਵਧਾਵਾ ਰਾਮ ਭਾਰਤ ਦੇ ਆਜ਼ਾਦੀ ਸੰਗਰਾਮੀਏ ਅਤੇ ਮੁਜਾਰਾ ਲਹਿਰ ਦੇ ਆਗੂ ਸਨ। ਵਧਾਵਾ ਰਾਮ 1939 ਤੋਂ ਲੈ ਕੇ 1947 ਤੱਕ ਭਾਰਤੀ ਆਜ਼ਾਦੀ ਦੀ ਲੜਾਈ ਦੌਰਾਨ ਕਈ ਵਾਰ ਜੇਲ੍ਹ ਗਏ ਅਤੇ ਉਨ੍ਹਾਂ ਦੇ ਸਿਰ ਉੱਤੇ ਇੱਕ ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ।”ਵਧਾਵਾ ਰਾਮ ਮੁਜਾਰਾ ਲਹਿਰ ਵਿੱਚ ਸ਼ਾਮਲ ਹੋਏ ਅਤੇ 22 ਅਗਸਤ 1948 ਨੂੰ ਮੁੜ ਗ੍ਰਿਫਤਾਰ ਕਰ ਲ਼ਏ ਗਏ, ਪਰ ਉਹ ਜੇਲ੍ਹ ਵਿੱਚੋਂ ਫਰਾਰ ਹੋ ਗਏ। ਪਰ ਇੱਕ ਮਹੀਨੇ ਬਾਅਦ ਹੀ 20 ਅਪ੍ਰੈਲ 1948 ਨੂੰ ਦੁਬਾਰਾ ਫੜ੍ਹੇ ਗਏ।ਜਿਸ ਵੇਲ਼ੇ 1952 ਦੀਆਂ ਆਮ ਚੋਣਾਂ ਹੋਈਆਂ ਉਹ ਉਦੋਂ ਜੇਲ੍ਹ ਵਿੱਚ ਸਨ ਅਤੇ ਉਨ੍ਹਾਂ ਨੇ ਜੇਲ੍ਹ ਵਿੱਚੋਂ ਹੀ ਫਾਜ਼ਿਲਕਾ ਹਲਕੇ ਤੋਂ ਇਹ ਚੋਣ ਲੜੀ ਅਤੇ ਜਿੱਤੀ। ਉਨ੍ਹ ਇਹ ਚੋਣ ਖੱਬੇਪੱਖੀ ਵਿਚਾਰਾਂ ਵਾਲੀ ਪਾਰਟੀ ਦੀ ਤਰਫੋਂ ਜਿੱਤੀ ਸੀ।

ਕਾਮਰੇਡ ਜਗੀਰ ਸਿੰਘ ਜੋਗਾ

ਕਾਮਰੇਡ ਜਗੀਰ ਸਿੰਘ ਜੋਗਾ ਮੁਜਾਰਾ ਲਹਿਰ ਦੇ ਆਗੂਆਂ ਵਿੱਚੋਂ ਸਨ। ਮੁਜਾਰਾ ਲਹਿਰ ਭਾਰਤ ਦੀ ਆਜ਼ਾਦੀ ਤੋਂ ਤੁਰੰਤ ਬਾਅਦ 1948 ਤੋਂ 1952 ਵਿਚਾਕਰ ਪੈਪਸੂ ਸਟੇਟ ਵਿੱਚ ਜਗਰੀਦਾਰੀ ਸਿਸਟਮ ਖਿਲਾਫ਼ ਬੇਜ਼ਮੀਨਾਂ ਕਿਸਾਨਾਂ ਵਲੋਂ ਲੜਿਆ ਗਿਆ ਸੰਘਰਸ਼ ਸੀ।ਜਗੀਰ ਸਿੰਘ ਜੋਗਾ ਨੂੰ 1948 ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ । ਇਸ ਦੇ ਦੌਰਾਨ 1954 ਦੀਆਂ ਆਮ ਚੋਣਾਂ ਦਾ ਐਲਾਨ ਹੋ ਗਿਆ।ਲਾਲ ਪਾਰਟੀ ਨੇ ਜਗੀਰ ਸਿੰਘ ਜੋਗਾ ਨੂੰ ਜੇਲ੍ਹ ਵਿੱਚੋਂ ਹੀ ਮਾਨਸਾ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਬਣਾ ਦਿੱਤਾ। ਜਗੀਰ ਸਿੰਘ ਜੋਗਾ ਵਿਧਾਇਕ ਬਣ ਕੇ ਜੇਲ੍ਹ ਵਿੱਚੋਂ ਬਾਹਰ ਆ ਗਏ ।

ਧਰਮ ਸਿੰਘ ਫੱਕਰ

ਧਰਮ ਸਿੰਘ ਫੱਕਰ ਦਾ ਪਿਛੋਕੜ ਮਾਨਸਾ ਦੇ ਦਲੇਲਵਾਲਾ ਨਾਲ ਸੀ। ਪਰ ਜਦੋਂ 1919 ਵਿੱਚ ਜਲ੍ਹਿਆਂਵਾਲੇ ਬਾਗ ਦਾ ਸਾਕਾ ਹੋਇਆ ਤਾਂ ਉਨ੍ਹਾਂ ਗੁਰਦੁਆਰਾ ਸੁਧਾਰ ਲਹਿਰ ਦੀਆਂ ਸਰਗਰਮੀਆਂ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਅਤੇ ਨਾਲ ਹੀ ਅਕਾਲੀ ਦਲ ਤੇ ਫੇਰ ਪਰਜਾ ਮੰਡਲ ਲਹਿਰ ਵਿੱਚ ਕੁੱਦ ਪਏ।ਧਰਮ ਸਿੰਘ ਹੋਰਾਂ ਨੇ ਪੰਜਾਬ ਕਿਸਾਨ ਸਭਾ ਦੇ ਸੰਘਰਸ਼ਾਂ ਵਿੱਚ ਵੀ ਦ੍ਰਿੜ੍ਹਤਾ ਨਾਲ ਹਿੱਸਾ ਲਿਆ। ਉਹ ਕਈ ਵਾਰ ਜੇਲ੍ਹ ਗਏ। 1954 ਦੀਆਂ ਚੋਣਾਂ ਦੌਰਾਨ ਉਹ ਜੇਲ੍ਹ ਵਿੱਚ ਸਨ ਪਰ ਸੀਪੀਆਈ ਨੇ ਕਾਮਰੇਡ ਧਰਮ ਸਿੰਘ ਫੱਕਰ ਨੂੰ ਬੁਢਲਾਡਾ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰਿਆਂ ਅਤੇ ਉਹ ਚੋਣ ਜਿੱਤ ਕੇ ਵਿਧਾਇਕ ਬਣੇ।

Spread the love