ਓਨਟੇਰਿਓ ਭਰ ਦੇ ਨੋ ਫਰਿਲਜ਼ ਸਟੋਰਾਂ ‘ਤੇ 1,200 ਤੋਂ ਵੱਧ ਵਰਕਰਾਂ ਦੀ ਨੁਮਾਇੰਦਗੀ ਕਰਦੀ ਯੂਨੀਅਨ ਯੂਨੀਫ਼ੌਰ ਦਾ ਕਹਿਣਾ ਹੈ ਕਿ ਜੇਕਰ ਕੰਪਨੀ ਬਿਹਤਰ ਤਨਖ਼ਾਹ ਅਤੇ ਹੋਰ ਸੁਧਾਰਾਂ ਲਈ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕਰਦੀ ਹੈ ਤਾਂ ਸੋਮਵਾਰ ਸਵੇਰ ਤੋਂ ਹੀ ਯੂਨੀਅਨ ਮੈਂਬਰ ਹੜਤਾਲ ‘ਤੇ ਜਾ ਸਕਦੇ ਹਨ।ਪਿਛਲੇ ਲੇਬਰ ਸਮਝੌਤੇ ਦੀ ਮਿਆਦ ਲੰਘੇ ਮਹੀਨੇ ਖ਼ਤਮ ਹੋ ਗਈ ਸੀ।ਯੂਨੀਫ਼ੌਰ ਦੀ ਨੈਸ਼ਨਲ ਪ੍ਰੈਜ਼ੀਡੈਂਟ, ਲੈਨਾ ਪੇਅਨ ਨੇ ਕਿਹਾ, “ਲੌਬਲੌ ਨੂੰ ਤਨਖ਼ਾਹ ਵਾਧਿਆਂ, ਕੰਮ ਦੀਆਂ ਸਥਿਤੀਆਂ ਵਿੱਚ ਸੁਧਾਰ ਕਰਨ, ਅਤੇ ਇਹਨਾਂ ਗ੍ਰੋਸਰੀ ਸਟੋਰ ਵਰਕਰਾਂ ਲਈ ਹੋਰ ਫੁੱਲ-ਟਾਈਮ ਨੌਕਰੀਆਂ ਪੈਦਾ ਕਰਨ ਲਈ ਗੱਲਬਾਤ ਦੀ ਮੇਜ਼ ‘ਤੇ ਆਉਣਾ ਪਵੇਗਾ”।
ਓਨਟੇਰਿਓ ਵਿੱਚ ਲਗਭਗ 175 ਨੋ ਫਰਿਲਜ਼ ਲੋਕੇਸ਼ਨਾਂ ਵਿੱਚੋਂ ਸਾਰੀਆਂ ਹੀ ਹੜਤਾਲ ਦੁਆਰਾ ਪ੍ਰਭਾਵਿਤ ਨਹੀਂ ਹੋਣਗੀਆਂ, ਕੇਵਲ 17 ਲੋਕੇਸ਼ਨਾਂ ਜਿਨ੍ਹਾਂ ਦੀ ਨੁਮਾਇੰਦਗੀ ਯੂਨੀਫ਼ੌਰ ਕਰਦੀ ਹੈ, ਪ੍ਰਭਾਵਿਤ ਹੋਣਗੀਆਂ।ਸਾਰੇ 17 ਸਟੋਰ ਸੂਬੇ ਦੇ ਦੱਖਣ ਵਿੱਚ ਹਨ ਅਤੇ ਆਇਲਮਰ ਤੋਂ ਲੈਕੇ ਰੇਨਫਰੂ ਤੱਕ, ਜ਼ਿਆਦਾਤਰ ਸਟੋਰ ਟੋਰੌਂਟੋ ਵਿੱਚ ਜਾਂ ਇਸਦੇ ਨੇੜੇ ਤੇੜੇ ਸਥਿਤ ਹਨ।ਇਹ ਸਥਿਤੀ ਉਦੋਂ ਸਾਹਮਣੇ ਆਈ ਹੈ ਜਦੋਂ ਲੌਬਲੌਜ਼ ਦੀ ਪ੍ਰਤਿਯੋਗੀ ਗ੍ਰੋਸਰੀ ਕੰਪਨੀ ਮੈਟਰੋ, ਜਿਸਦੇ ਵਰਕਰਾਂ ਦੀ ਨੁਮਾਇੰਦਗੀ ਵੀ ਯੂਨੀਫ਼ੌਰ ਕਰਦੀ ਹੈ, ਦੇ ਵਰਕਰਾਂ ਨੇ ਇਸ ਗਰਮੀ ਵਿੱਚ ਇਹ ਮਹੀਨਾ ਹੜਤਾਲ ਕੀਤੀ ਸੀ ਜਿਸ ਤੋਂ ਬਾਅਦ ਯੂਨੀਅਨ ਨਾਲ ਹੋਏ ਇਕਰਾਰਨਾਮੇ (ਨਵੀਂ ਵਿੰਡੋ) ਤਹਿਤ ਸਾਰੇ ਵਰਕਰਾਂ ਨੂੰ ਘੱਟੋ ਘੱਟ $ 1.50-ਪ੍ਰਤੀ ਘੰਟਾ ਤਨਖ਼ਾਹ ਵਾਧਾ ਅਤੇ ਹੋਰ ਰਿਆਇਤਾਂ ਮਿਲੀਆਂ ਹਨ।