IPL Streaming : ਸਾਈਬਰ ਸੈੱਲ ਨੇ ਅਭਿਨੇਤਰੀ ਤਮੰਨਾ ਭਾਟੀਆ ਨੂੰ ਕੀਤਾ ਤਲਬ

ਮਹਾਰਾਸ਼ਟਰ ਪੁਲਿਸ ਦੇ ਸਾਈਬਰ ਸੈੱਲ ਨੇ ਅਭਿਨੇਤਰੀ ਤਮੰਨਾ ਭਾਟੀਆ ਨੂੰ ਮਹਾਦੇਵ ਆਨਲਾਈਨ ਗੇਮਿੰਗ ਅਤੇ ਸੱਟੇਬਾਜ਼ੀ ਐਪਲੀਕੇਸ਼ਨ ਦੀ ਸਹਾਇਕ ਐਪ ‘ਤੇ ਆਈਪੀਐਲ ਮੈਚ ਦੇਖਣ ਦੇ ਕਥਿਤ ਪ੍ਰਚਾਰ ਦੇ ਮਾਮਲੇ ਵਿਚ ਸੰਮਨ ਕੀਤਾ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ।ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਅਦਾਕਾਰਾ ਤਮੰਨਾ ਨੂੰ 29 ਅਪ੍ਰੈਲ ਨੂੰ ਸਾਈਬਰ ਸੈੱਲ ਦੇ ਅਧਿਕਾਰੀਆਂ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਤਮੰਨਾ ਭਾਟੀਆ ਨੂੰ ਫੇਅਰਪਲੇ ਸੱਟੇਬਾਜ਼ੀ ਐਪ ‘ਤੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਮੈਚ ਦੇਖਣ ਲਈ ਕੀਤੇ ਗਏ ਪ੍ਰਚਾਰ ਦੇ ਸਬੰਧ ‘ਚ ਸੰਮਨ ਭੇਜਿਆ ਗਿਆ ਹੈ।

Spread the love